ਲੰਡਨ - ਨਰਿੰਦਰ ਮੋਦੀ ਮੰਤਰੀ ਮੰਡਲ ਵਿਸਥਾਰ ਦਰਮਿਆਨ ਪ੍ਰਵਾਸੀ ਭਾਰਤੀ ਉਦਯੋਗਪਤੀ ਜੀ. ਪੀ. ਹਿੰਦੂਜਾ ਅਤੇ ਐੱਸ. ਪੀ. ਹਿੰਦੂਜਾ ਨੇ ਉਮੀਦ ਜਤਾਈ ਹੈ ਕਿ ਇਸ ਨਾਲ ਭਾਰਤੀ ਅਰਥਵਿਵਸਥਾ ਅਤੇ ਹੋਰ ਖੇਤਰਾਂ 'ਚ ਰਿਕਾਰਡ ਬਦਲਾਅ ਲਿਆਉਣ ਦੀਆਂ ਪ੍ਰਧਾਨ ਮੰਤਰੀ ਦੀਆਂ ਕੋਸ਼ਿਸ਼ਾਂ ਨੂੰ ਹੋਰ ਗਤੀ ਮਿਲੇਗੀ। ਹਿੰਦੂਜਾ ਭਰਾਵਾਂ ਨੇ ਕਿਹਾ, ''ਮੰਤਰੀ ਮੰਡਲ ਦੇ ਵਿਸਥਾਰ ਅਤੇ ਫੇਰਬਦਲ ਨਾਲ ਪ੍ਰਧਾਨ ਮੰਤਰੀ ਦੀ ਭਾਰਤ ਨੂੰ ਇਕ ਵਾਰ ਫਿਰ ਤੋਂ ਲੀਹ 'ਤੇ ਲਿਆਉਣ ਦਾ ਇਰਾਦਾ ਜ਼ਾਹਿਰ ਹੁੰਦਾ ਹੈ। ਉਨ੍ਹਾਂ ਨੇ ਮੰਤਰੀਆਂ ਅਤੇ ਵਿਭਾਗਾਂ ਦੀ ਚੋਣ ਜਿਸ ਤਰੀਕੇ ਕੀਤੀ ਹੈ ਉਸ ਲਈ ਉਹ ਵਧਾਈ ਦੇ ਪਾਤਰ ਹਨ।'' ਭਾਰਤ ਦੀ ਜਨਤਾ ਅਤੇ ਸੰਸਾਰਿਕ ਨਿਵੇਸ਼ਕਾਂ ਨੂੰ ਮੋਦੀ ਦੀ ਅਗਵਾਈ ਤੋਂ ਬਹੁਤ ਉਮੀਦਾਂ ਹਨ ਅਤੇ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਜੋ ਵੀ ਕਦਮ ਚੁੱਕੇ ਹਨ ਉਹ ਸਹੀ ਦਿਸ਼ਾ 'ਚ ਹਨ।
'ਭਾਰਤ ਕਰ ਸਕਦੈ ਐੱਫ. ਟੀ. ਏ. 'ਤੇ ਹਸਤਾਖਰ'
NEXT STORY