ਨਵੀ ਦਿੱਲੀ- ਕਮਜ਼ੋਰ ਸੰਸਾਰਕ ਰੁਖ ਦੇ ਮੁਤਾਬਕ ਵਾਅਦਾ ਕਾਰੋਬਾਰ ’ਚ ਮੰਗਲਵਾਰ ਨੂੰ ਸੋਨੇ ਦੀ ਕੀਮਤ 0.91 ਫੀਸਦੀ ਦੀ ਗਿਰਾਵਟ ਦੇ ਨਾਲ 25,498 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ।
ਐੱਮ.ਸੀ.ਐੱਕਸ. ’ਚ ਸੋਨੇ ਦੇ ਦਸੰਬਰ ਡਿਲੀਵਰੀ ਵਾਲੇ ਕਰਾਰ ਦੀ ਕੀਮਤ 235 ਰੁਪਏ ਜਾਂ 0.91 ਫੀਸਦੀ ਦੀ ਗਿਰਾਵਟ ਦੇ ਨਾਲ 25,498 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ ਜਿਸ ’ਚ 851 ਲਾਟ ਦੇ ਲਈ ਕਾਰੋਬਾਰ ਹੋਇਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ ’ਚ ਕਮਜ਼ੋਰੀ ਦੇ ਕਾਰਨ ਇੱਥੇ ਵਾਅਦਾ ਕਾਰੋਬਾਰ ’ਚ ਸੋਨੇ ਦੀ ਕੀਮਤ ’ਤੇ ਦਬਾਅ ਵੱਧ ਗਿਆ। ਸੰਸਾਰਕ ਪੱਧਰ ’ਤੇ ਸਿੰਗਾਪੁਰ ’ਚ ਸੋਨੇ ਦੀ ਕੀਮਤ 1,149.30 ਡਾਲਰ ਪ੍ਰਤੀ ਔਂਸ ਰਹਿ ਗਈ ਜੋ ਸੋਮਵਾਰ ਦੇ ਕਾਰੋਬਾਰ ’ਚ 1,151.47 ਡਾਲਰ ਪ੍ਰਤੀ ਔਂਸ ਸੀ।
ਚਾਂਦੀ ਦੀ ਕੀਮਤ
ਸੰਸਾਰਕ ਪੱਧਰ ਦੇ ਮੁਤਾਬਕ ਵਾਅਦਾ ਕਾਰੋਬਾਰ ’ਚ ਮੰਗਲਵਾਰ ਨੂੰ ਚਾਂਦੀ ਦੀ ਕੀਮਤ ਇਕ ਫੀਸਦੀ ਦੀ ਗਿਰਾਵਟ ਦੇ ਨਾਲ 34,392 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।
ਐੱਮ.ਸੀ.ਐੱਕਸ. ’ਚ ਚਾਂਦੀ ਦੇ ਦਸੰਬਰ ਡਿਲੀਵਰੀ ਵਾਲੇ ਕਰਾਰ ਦੀ ਕੀਮਤ 353 ਰੁਪਏ ਜਾਂ 1.02 ਫੀਸਦੀ ਦੀ ਗਿਰਾਵਟ ਦੇ ਨਾਲ 34,392 ਰੁਪਏ ਪ੍ਰਤੀ ਕਿਲੋ ਗ੍ਰਾਮ ਰਹਿ ਗਈ ਜਿਸ ’ਚ 943 ਲਾਟ ਦੇ ਲਈ ਕਾਰੋਬਾਰ ਹੋਇਆ। ਸਿੰਗਾਪੁਰ ’ਚ ਚਾਂਦੀ ਦੀ ਕੀਮਤ 0.70 ਫੀਸਦੀ ਦੀ ਗਿਰਾਵਟ ਦੇ ਨਾਲ 15.50 ਡਾਲਰ ਪ੍ਰਤੀ ਔਂਸ ਰਹਿ ਗਈ।
ਰੁਪਿਆ 10 ਪੈਸੇ ਕਮਜ਼ੋਰ
NEXT STORY