ਨਵੀਂ ਦਿੱਲੀ- ਦੀਵਾਲੀ ਦਾ ਫੈਸਟੀਵਲ ਸੀਜ਼ਨ ਖਤਮ ਹੋਣ ਦੇ ਬਾਅਦ ਈ-ਰਿਟੇਲ ਕੰਪਨੀਆਂ ਡਿਸਕਾਊਂਟ ਆਫਰਸ ਜ਼ਰੀਏ ਮਾਰਕੀਟ 'ਚ ਘਮਾਸਾਨ ਮਚਾਉਣ ਦੀ ਤਿਆਰੀ 'ਚ ਹਨ। ਅੱਜ ਭਾਰਤ ਦੀ ਮੁੱਖ ਈ-ਕਾਮਰਸ ਸਾਈਟ ਸਨੈਪਡੀਲ ਨੇ ਬਿੱਗ ਸੇਲ ਲਾਂਚ ਕੀਤੀ ਹੈ। ਇਸ ਸੇਲ 'ਚ ਹਰ ਘੰਟੇ ਰੋਮਾਂਚਕ ਆਫਰ ਦਿੱਤੇ ਜਾ ਰਹੇ ਹਨ। ਮਾਰਕੀਟ ਮਾਹੀਰਾਂ ਅਨੁਸਾਰ ਇਨ੍ਹਾਂ ਆਫਰਸ 'ਚ ਖਰੀਦਦਾਰਾਂ ਨੂੰ 40 ਤੋਂ 60 ਫੀਸਦੀ ਤਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਕੰਪਨੀ ਨੇ ਕਿਹਾ ਕਿ ਉਹ 11/11 ਦੀ ਖਾਸ ਤਾਰੀਕ ਨੂੰ ਯਾਦਗਾਰ ਬਣਾਉਣ ਲਈ ਇਹ ਸੇਲ ਲਗਾ ਰਹੀ ਹੈ।
ਡਿਸਕਾਊਂਟ 'ਚ ਮਿਲੇਗਾ ਸਾਰਾ ਕੁਝ
ਸਨੈਪਡੀਲ ਦੀ ਇਸ ਮਹਾਸੇਲ 'ਚ ਸਾਰੀਆਂ ਕੈਟੇਗਿਰੀਜ਼ 'ਤੇ ਐਕਸਾਈਟਿੰਗ ਆਫਰ ਦਿੱਤੇ ਜਾ ਰਹੇ ਹਨ। ਇਨ੍ਹਾਂ 'ਚ ਕਲੋਥਿੰਗ ਤੋਂ ਲੈ ਕੇ ਅਸੈਸਰੀਜ਼ ਅਤੇ ਇਲੈਕਟ੍ਰੋਨਿਕ ਆਈਟਮਸ ਤਕ ਸ਼ਾਮਲ ਹਨ। ਇਨ੍ਹਾਂ 'ਚ ਵੀ ਮੋਬਾਈਲਜ਼, ਲੈਪਟਾਪ, ਅਤੇ ਅਪੈਰਲਜ਼ 'ਤੇ ਹੈਵੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
ਇਹ ਆਫਰਸ ਵੀ ਰਹਿਣਗੇ ਖਾਸ
ਸਨੈਪਡੀਲ 11/11 'ਤੇ ਆਪਣੇ ਗਾਹਕਾਂ ਨੂੰ ਕ੍ਰੈਡਿਟ/ਡੈਬਿਟ ਕਾਰਡ ਤੋਂ ਖਰੀਦਦਾਰੀ ਕਰਨ 'ਤੇ ਕੈਸ਼ਬੈਕ ਦੀ ਸਹੂਲਤ ਵੀ ਦੇ ਰਹੀ ਹੈ। ਹਾਲਾਂਕਿ ਇਹ ਸਹੂਲਤ ਸਿਰਫ ਐਚ.ਡੀ.ਐਫ.ਸੀ. ਅਤੇ ਸਟੈਂਰਡਡ ਚਾਰਟਬੈਂਕ ਦੇ ਕ੍ਰੈਡਿਟ ਤੋਂ ਖਰੀਦਦਾਰੀ 'ਤੇ ਹੀ ਉਪਲੱਬਧ ਹੋਵੇਗੀ। ਇਸ ਤੋਂ ਇਲਾਵਾ ਮੋਬਾਈਲ ਐਪ ਤੋਂ ਖਰੀਦਦਾਰੀ ਕਰਨ 'ਤੇ ਗਾਹਕਾਂ ਨੂੰ 50 ਰੁਪਏ ਦਾ ਕੈਸ਼ਬੈਕ ਮਿਲੇਗਾ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਫਲਿਪਕਾਰਟ ਨੇ ਵੀ ਇਸ ਤਰ੍ਹਾਂ ਦੀ ਇਕ ਮਹਾਸੇਲ ਆਯੋਜਿਤ ਕੀਤੀ ਸੀ, ਜਿਸ ਦੇ ਚੱਲਦੇ ਸਾਈਟ ਕਾਫੀ ਦੇਰ ਲਈ ਡਾਊਨ ਹੋ ਗਈ ਸੀ। ਉਸ ਸਮੇਂ ਕੁਝ ਧੋਖਾਧੜੀ ਦੇ ਮਾਮਲੇ ਵੀ ਸਾਹਮਣੇ ਆਏ ਸੀ, ਜਿਸ ਦੇ ਲਈ ਫਲਿਪਕਾਰਟ ਨੇ ਆਪਣੇ ਗਾਹਕਾਂ ਤੋਂ ਮੁਆਫੀ ਮੰਗੀ ਸੀ। ਇਸ ਲਈ ਗਾਹਕਾਂ ਨੂੰ ਆਨਲਾਈਨ ਸ਼ਾਪਿੰਗ ਕਰਦੇ ਸਮੇਂ ਪੂਰਾ ਸਾਵਧਾਨ ਰਹਿਣਾ ਚਾਹੀਦਾ ਹੈ।
ਪਤੀ ਤੋਂ ਥਰ-ਥਰ ਕੰਬਣ ਵਾਲੀ ਨੂੰ ਅੱਜ ਸਲਾਮਾਂ ਕਰਦੀ ਏ ਦੁਨੀਆ(ਦੇਖੋ ਤਸਵੀਰਾਂ)
NEXT STORY