ਨਵੀਂ ਦਿੱਲੀ- ਇਸ ਔਰਤ ਦੀ ਕਹਾਣੀ ਫਿਲਮੀਂ ਤਾਂ ਜ਼ਰੂਰ ਲੱਗੇਗੀ ਹੈ ਪਰ ਬਿਲਕੁੱਲ ਸੱਚ ਹੈ। ਇਹ ਅਬਲਾ ਅਤੇ ਬੇਬੱਸ ਲੜਕੀ ਦੇ ਮਜ਼ਬੂਤ ਅਤੇ ਕੋਰੜਪਤੀ ਬਣਨ ਦੀ ਅਸਲੀ ਕਹਾਣੀ ਹੈ। ਕਦੇ ਪਤੀ ਦੇ ਸਰੀਰਿਕ ਸੋਸ਼ਣ ਤੋਂ ਤੰਗ ਆ ਕੇ ਇਸ ਲੜਕੀ ਨੇ ਜ਼ਿੰਦਗੀ ਖਤਮ ਕਰਨ ਲਈ ਜ਼ਹਿਰ ਵੀ ਪੀ ਲਿਆ ਸੀ, ਪਰ ਕਿਸਮਤ ਦੇ ਨਾਲ-ਨਾਲ ਹੌਂਸਲੇ ਅਤੇ ਮਿਹਨਤ ਨੇ ਉਸ ਨੂੰ ਨਵੀਂ ਜ਼ਿੰਦਗੀ ਦੇ ਨਾਲ-ਨਾਲ ਬੇਸ਼ੁਮਾਰ ਦੌਲਤ ਦੀ ਸੌਗਾਤ ਵੀ ਦਿੱਤੀ। ਗੱਲ ਹੋ ਰਹੀ ਹੈ ਕਰੋੜਾਂ ਦਾ ਟਰਨਓਵਰ ਦੇਣ ਵਾਲੀ 'ਕਮਾਨੀ ਟਿਊਬਸ' ਦੀ ਚੇਅਰਪਰਸਨ ਅਤੇ ਪਦਮਸ਼੍ਰੀ ਪੁਰਸਕਾਰ ਪ੍ਰਾਪਤ ਕਲਪਨਾ ਸਰੋਜ ਦੀ। 12 ਸਾਲ ਦੀ ਉਮਰ 'ਚ ਬਾਲ ਵਿਆਹ, ਘਰੇਲੂ ਹਿੰਸਾ ਝੇਲ ਚੁੱਕੀ ਕਲਪਨਾ ਅੱਜ ਕਮਾਨੀ ਟਿਊਬਸ ਦੇ ਨਾਲ-ਨਾਲ ਰਿਐਲਿਟੀ, ਫਿਲਮ ਮੇਕਿੰਗ ਅਤੇ ਸਟੀਲ ਵਰਗੇ ਦਰਜ਼ਨਾਂ ਕਾਰੋਬਾਰ ਸੰਭਾਲ ਰਹੀ ਹੈ। ਮਾਲਕਣ ਕਲਪਨਾ ਸਰੋਜ ਦੀ ਸ਼ੁਰੂਆਤੀ ਜ਼ਿੰਦਗੀ ਬਹੁਤ ਸੰਘਰਸ਼ਸ਼ੀਲ ਹੈ। ਸਮਾਜਸੇਵਾ ਅਤੇ ਇੰਟਰਪਰੈਨਯਰੋਸ਼ਿਪ ਲਈ ਕਲਪਨਾ ਨੂੰ ਪਦਮਸ਼੍ਰੀ ਅਤੇ ਰਾਜੀਵ ਗਾਂਧੀ ਤੋਂ ਇਲਾਵਾ ਦੇਸ਼ ਵਿਦੇਸ਼ ਦੇ ਪੁਰਸਕਾਰ ਮਿਲ ਚੁੱਕੇ ਹਨ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਕਦੇ 10 ਰੁਪਏ ਕਮਾਉਣ ਵਾਲੀ ਕਲਪਨਾ ਅੱਜ ਸ਼ਿਖਰ 'ਤੇ ਹੈ। ਕਲਪਨਾ ਦਾ ਜਨਮ ਮਹਾਰਾਸ਼ਟਰ ਦੇ ਵਿਭਦਰ 'ਚ ਹੋਇਆ। ਘਰ ਦੇ ਹਾਲਾਤ ਬਹੁਤ ਖਰਾਬ ਸਨ। 12 ਸਾਲ ਦੀ ਉਮਰ 'ਚ ਕਲਪਨਾ ਦਾ ਵਿਆਹ ਉਸ ਤੋਂ 10 ਸਾਲ ਵੱਡੇ ਆਦਮੀ ਨਾਲ ਕਰ ਦਿੱਤਾ ਗਿਆ। ਕਲਪਨਾ ਵਿਭਦਰ ਤੋਂ ਮੁੰਬਈ ਦੀ ਝੌਂਪੜਪੱਟੀ 'ਚ ਆ ਗਈ। ਉਸ ਦੀ ਪੜ੍ਹਾਈ ਵੀ ਰੁੱਕ ਗਈ ਸੀ। ਸਹੁਰਾ ਪਰਿਵਾਰ ਦੇ ਘਰੂਲੇ ਕੰਮਕਾਜ 'ਚ ਜੁੱਟੀ ਰਹਿੰਦੀ ਕਲਪਨਾ ਨਾਲ ਰੋਜ਼ ਕੁੱਟਮਾਰ ਹੁੰਦੀ ਸੀ। ਕਦੇ ਪਤੀ ਦੇ ਹੱਥੋ ਅਤੇ ਕਦੇ ਸਹੁਰਾ ਪਰਿਵਾਰ ਦੇ ਹੱਥੋ। ਇਕ ਦਿਨ ਨਰਕ ਤੋਂ ਭੱਜ ਕੇ ਕਲਪਨਾ ਆਪਣੇ ਘਰ ਜਾ ਪਹੁੰਚੀ। ਸਹੁਰਾ ਪਰਿਵਾਰ ਤੋਂ ਭੱਜਣ ਦੀ ਸਜ਼ਾ ਕਲਪਨਾ ਦੇ ਨਾਲ ਉਸ ਦੇ ਪਰਿਵਾਰ ਨੂੰ ਮਿਲੀ ਅਤੇ ਪੰਚਾਇਤ ਨੇ ਪਰਿਵਾਰ ਦਾ ਹੁੱਕਾ ਪਾਣੀ ਬੰਦ ਕਰ ਦਿੱਤਾ। ਉਦੋਂ ਕਲਪਨਾ ਨੂੰ ਜ਼ਿੰਦਗੀ ਦੇ ਸਾਰੇ ਰਸਤੇ ਬੰਦ ਨਜ਼ਰ ਆਏ, ਕਿਤੋਂ ਵੀ ਕੋਈ ਮਦਦ ਦੀ ਆਸ ਨਹੀਂ ਸੀ। ਉਸ ਨੇ ਤਿੰਨ ਬੋਤਲਾਂ ਕੀਟਨਾਸ਼ਕ ਪੀ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਪਰ ਰਿਸ਼ਤੇ ਦੀ ਇਕ ਔਰਤ ਨੇ ਉਸ ਨੂੰ ਬਚਾ ਲਿਆ। ਕਲਪਨਾ ਦੱਸਦੀ ਹੈ ਕਿ ਜਾਨ ਦੇਣ ਦੀ ਕੋਸ਼ਿਸ਼ ਉਸ ਦੀ ਜ਼ਿੰਦਗੀ 'ਚ ਇਕ ਵੱਡਾ ਮੋੜ ਲੈ ਆਈ। 16 ਸਾਲ ਦੀ ਉਮਰ 'ਚ ਕਲਪਨਾ ਫਿਰ ਤੋਂ ਮੁੰਬਈ ਵਾਪਸ ਆ ਗਈ ਪਰ ਇਸ ਵਾਰ ਕੁੱਟਮਾਰ ਲਈ ਨਹੀਂ ਇਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ। ਕਲਪਨਾ ਦੇ ਸੰਘਰਸ਼ ਅਤੇ ਮਿਹਨਤ ਨੂੰ ਜਾਣਨ ਵਾਲੇ ਉਸ ਦੇ ਮੁਰੀਦ ਹੋ ਗਏ ਅਤੇ ਮੁੰਬਈ 'ਚ ਉਸ ਨੂੰ ਪਛਾਣ ਮਿਲਣ ਲੱਗੀ। ਇਸ ਜਾਣ ਪਛਾਣ ਦੇ ਬਲ 'ਤੇ ਕਲਪਨਾ ਨੂੰ ਪਤਾ ਲੱਗਿਆ ਕਿ 17 ਸਾਲ ਤੋਂ ਬੰਦ ਪਈ ਕਮਾਨੀ ਟਿਊਬਸ ਨੂੰ ਸੁਪਰੀਮ ਕੋਰਟ ਨੇ ਉਸ ਦੇ ਵਰਕਰਾਂ ਨੂੰ ਸ਼ੁਰੂ ਕਰਨ ਲਈ ਕਿਹਾ ਹੈ। ਕੰਪਨੀ ਦੇ ਵਰਕਰ ਕਲਪਨਾ ਨੂੰ ਮਿਲੇ ਅਤੇ ਕੰਪਨੀ ਨੂੰ ਫਿਰ ਤੋਂ ਸ਼ੁਰੂ ਕਰਨ 'ਚ ਮਦਦ ਦੀ ਅਪੀਲ ਕੀਤੀ। ਇਹ ਕੰਪਨੀ ਕਈ ਵਿਵਾਦਾਂ ਦੇ ਚੱਲਦੇ 1988 ਤੋਂ ਬੰਦ ਪਈ ਸੀ। ਕਲਪਨਾ ਨੇ ਵਰਕਰਾਂ ਦੇ ਨਾਲ ਮਿਲ ਕੇ ਮਿਹਨਤ ਅਤੇ ਹੌਂਸਲੇ ਦੇ ਬਲ 'ਤੇ 17 ਸਾਲਾਂ ਤੋਂ ਬੰਦ ਪਈ ਕੰਪਨੀ 'ਚ ਜਾਨ ਲਗਾ ਦਿੱਤੀ।
ਦੋ ਅੰਨ੍ਹੇ ਬੱਚਿਆਂ ਦੇ ਯੌਨ ਸ਼ੋਸ਼ਣ ਦੀ ਸਾਲ ਪਿੱਛੋਂ ਹੋਈ ਐੱਫ.ਆਈ.ਆਰ ਦਰਜ
NEXT STORY