ਜੈਪੁਰ- ਕੇਂਦਰ ਸਰਕਾਰ 'ਚ ਰਾਜ ਮੰਤਰੀ ਨਿਹਾਲਚੰਦ ਮੇਘਵਾਲ ਨੂੰ ਬੁੱਧਵਾਰ ਨੂੰ ਜੈਪੁਰ ਦੀ ਅਦਾਲਤ 'ਚ ਪੇਸ਼ ਹੋਣਾ ਹੈ। ਬਲਾਤਕਾਰ ਦੇ ਇਕ ਮਾਮਲੇ 'ਚ ਨਿਹਾਲਚੰਦ ਸਮੇਤ 16 ਲੋਕਾਂ 'ਤੇ ਦੋਸ਼ ਲੱਗੇ ਸਨ, ਪਰ ਹੇਠਲੀ ਅਦਾਲਤ ਨੇ ਨਿਹਾਲਚੰਦ 'ਤੇ ਲੱਗੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ। ਹੁਣ ਇਸ ਮਾਮਲੇ 'ਚ ਅਪੀਲ 'ਤੇ ਸੁਣਵਾਈ ਚੱਲ ਰਹੀ ਹੈ। ਰਾਜਸਥਾਨ ਪੁਲਸ ਵਲੋਂ ਪਿਛਲੀ ਵਾਰ ਕੋਰਟ ਨੂੰ ਦੱਸਿਆ ਗਿਆ ਸੀ ਕਿ ਮੇਘਵਾਲ ਆਪਣੇ ਘਰ 'ਚ ਨਹੀਂ ਮਿਲੇ, ਗੰਗਾਨਗਰ ਪੁਲਸ ਸੰਮਨ ਦੀ ਤਾਮੀਲ ਨਾ ਕਰ ਪਾਉਣ ਨੂੰ ਲੈ ਕੇ ਸਵਾਲਾਂ ਨਾਲ ਘਿਰੀ ਹੋਈ ਸੀ। ਅਸਲ 'ਚ ਰਾਜਸਥਾਨ ਪੁਲਸ ਦਾ ਕਹਿਣਾ ਹੈ ਕਿ ਉਹ 'ਲਾਪਤਾ' ਹੈ ਪਰ ਨਿਹਾਲਚੰਦ ਐਤਵਾਰ ਨੂੰ ਦਿੱਲੀ 'ਚ ਮੌਜੂਦ ਸਨ। ਜਦੋਂ ਉਸ ਦੇ ਸੀਨੀਅਰ ਬਰਿੰਦਰ ਸਿੰਘ ਨੂੰ ਪਿਛਲੇ ਐਤਵਾਰ ਨੂੰ ਮੋਦੀ ਸਰਕਾਰ ਦੇ ਗ੍ਰਾਮੀਣ ਵਿਕਾਸ ਮੰਤਰੀ ਦਾ ਅਹੁਦਾ ਗ੍ਰਹਿਣ ਕੀਤਾ, ਉਹ ਉਸ ਪ੍ਰੋਗਰਾਮ 'ਚ ਮੋਜੂਦ ਸਨ। ਉਧਰ ਦੂਜੇ ਪਾਸੇ ਬੀ.ਜੇ.ਪੀ ਆਪਣੇ ਮੰਤਰੀ ਦੇ ਬਚਾਅ 'ਚ ਆ ਗਈ ਹੈ। ਬੀ.ਜੇ.ਪੀ ਨੇ ਕਿਹਾ ਹੈ ਕਿ ਮੇਘਵਾਲ ਬੇਕਸੂਰ ਹੈ ਅਤੇ ਉਸ 'ਤੇ ਲੱਗੇ ਦੋਸ਼ਾਂ ਦਾ ਕਾਰਨ ਰਾਜਨੀਤਿਕ ਹੈ। ਬਲਾਤਕਾਰ ਦਾ ਇਹ ਮਾਮਲਾ ਮੇਘਵਾਲ 'ਤੇ ਸੂਬੇ 'ਚ ਕਾਂਗਰਸ ਸਰਕਾਰ ਦੌਰਾਨ ਦਾਇਰ ਕੀਤਾ ਗਿਆ ਸੀ। ਚਾਰ ਵਾਰ ਦੇ ਸੰਸਦ ਮੈਂਬਰ ਬਣੇ ਮੇਘਵਾਲ ਇਸ ਸਮੇਂ ਮੋਦੀ ਸਰਕਾਰ 'ਚ ਪੰਚਾਇਤ ਰਾਜ ਮੰਤਰਾਲੇ 'ਚ ਰਾਜਮੰਤਰੀ ਹੈ।
ਐਲ.ਕੇ.ਜੀ ਦੀ ਬੱਚੀ ਬਣੀ ਯੌਨ ਸੋਸ਼ਣ ਦੀ ਸ਼ਿਕਾਰ
NEXT STORY