ਨਵੀਂ ਦਿੱਲੀ- ਦੇਸ਼ ਦੀਆਂ ਸਭ ਤੋਂ ਬਿਹਤਰੀਨ ਟਰੇਨਾਂ 'ਚ ਸ਼ੁਮਾਰ ਨਵੀਂ ਦਿੱਲੀ ਅਜ਼ਮੇਰ ਸ਼ਤਾਬਦੀ ਐਕਸਪ੍ਰੈੱਸ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚੀ ਹੈ। ਸ਼ਤਾਬਦੀ ਟਰੇਨ ਕਰੀਬ 10 ਕਿਲੋਮੀਟਰ ਤੱਕ ਇਕ ਟੁੱਟੇ ਪਹੀਏ ਨਾਲ ਦੌੜਦੀ ਰਹੀ। ਬੋਬਾਸ ਸਟੇਸ਼ਨ ਫਾਟਕ ਦੇ ਕੋਲ ਖੜ੍ਹੇ ਗਾਰਡ ਨੇ ਟਰੇਨ 'ਚ ਧੂੰਆ ਨਿਕਲਦੇ ਹੋਏ ਦੇਖ ਕੇ ਰੇਲਵੇ ਕੰਟਰੋਲ ਰੂਮ ਨੂੰ ਇਸ ਬਾਰੇ 'ਚ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਟਰੇਨ ਨੂੰ ਰੋਕਿਆ ਜਾ ਸਕਿਆ। 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜ ਰਹੀ ਇਸ ਟਰੇਨ ਨੇ ਗਾਰਡ ਦੀ ਸੂਚਨਾ ਤੋਂ ਬਾਅਦ ਕਰੀਬ 10 ਕਿਲੋਮੀਟਰ ਜੋਬਨੇਰ ਦੇ ਕੋਲ ਰੋਕਿਆ ਗਿਆ, ਜਿਥੇ ਟਰੇਨ ਦੇ ਨਾਲੋਂ ਖਰਾਬ ਪਹਿਏ ਨੂੰ ਵੱਖ ਕੀਤਾ ਗਿਆ। ਘਟਨਾ ਦੇ ਸਮੇਂ ਟਰੇਨ 'ਚ ਕਰੀਬ 300 ਯਾਤਰੀ ਸਵਾਰ ਸਨ। ਨਿਯਮਾਂ ਮੁਤਾਬਕ ਨਵੀਂ ਦਿੱਲੀ ਤੋਂ ਸ਼ਤਾਬਦੀ 'ਚ ਗੱਡੀ ਦੀ ਰਵਾਨਗੀ ਤੋਂ ਪਹਿਲਾਂ ਇੰਟੇਸਿਵ ਚੈਕਿੰਗ ਹੁੰਦੀ ਹੈ, ਜਿਸ 'ਚ ਸ਼ਡਿਊਲ ਬਣਿਆ ਹੁੰਦਾ ਹੈ ਕਿ ਗੱਡੀ ਦੇ ਕਿਸ ਹਿੱਸੇ ਦੀ ਕਦੋਂ ਅਤੇ ਕੌਣ ਜਾਂਚ ਕਰੇਗਾ। ਇਸ ਘਟਨਾ ਤੋਂ ਬਾਅਦ ਰੇਲਵੇ ਨੇ ਦੋ ਜਾਂਚ ਕਮੇਟੀ ਗਠਿਤ ਕੀਤੀਆਂ ਹਨ, ਜਿਸ 'ਚ ਸੀਨੀਅਰ ਲੈਵਲ ਦੇ ਅਧਿਕਾਰੀ ਹਨ ਅਤੇ ਦੂਜੀ ਕਾਮੇਟੀ 'ਚ ਇੰਜੀਨੀਅਰਸ ਹਨ। ਕਾਮੇਟੀ ਦੇ ਲੀਗ ਪਹਿਏ ਦੇ ਲੋਹੇ ਦੀ ਗੁਣਵੱਤਾ ਦੀ ਜਾਂਚ ਕਰੇਗੀ।
ਪ੍ਰੇਮ ਪ੍ਰਸੰਗ ਨੇ ਲੈ ਲਈ ਇਕ ਜੋੜੇ ਅਤੇ ਬੱਚੀ ਦੀ ਜਾਨ
NEXT STORY