ਨਵੀਂ ਦਿੱਲੀ-ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਇਕ ਨਵੰਬਰ ਤੋਂ ਸ਼ੁਰੂ ਹੋਈ ਪਾਰਟੀ ਦੀ ਮੈਂਬਰਤਾ ਮੁਹਿੰਮ 50 ਲੱਖ ਤੋਂ ਪਾਰ ਕਰ ਗਈ ਹੈ।
ਸ਼ਾਹ ਨੇ ਟਵਿਟ ਕੀਤਾ ਕਿ ਸਾਡੀ ਮੈਂਬਰਤਾ ਮੁਹਿੰਮ 50 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ। ਮੈਂ ਉਨ੍ਹਾਂ ਸਾਰਿਆਂ ਲੋਕਾਂ ਨੂੰ ਧੰਨਵਾਦ ਦਿੱਤਾ ਹੈ, ਜਿਨ੍ਹਾਂ ਨੇ ਸਸ਼ਕਤ ਭਾਜਪਾ, ਸਸ਼ਕਤ ਭਾਰਤ ਲਈ ਪੰਜੀਕਰਣ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਜਪਾ ਦੀ ਮੈਂਬਰਤਾ ਮੁਹਿੰਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਇਕ ਨਵੰਬਰ ਨੂੰ ਕੀਤੀ ਸੀ। ਇਹ ਮੁਹਿੰਮ ਅਗਲੇ ਸਾਲ 31 ਮਾਰਚ ਤੱਕ ਚੱਲੇਗੀ ਅਤੇ ਇਸ ਦੌਰਾਨ ਪਾਰਟੀ ਨੇ ਕਰੀਬ 10 ਕਰੋੜ ਮੈਂਬਰ ਬਣਾਉਣਾ ਦਾ ਟੀਚਾ ਰੱਖਿਆ ਹੈ।
ਭਾਜਪਾ ਦੇ ਹਰ ਮੈਂਬਰ ਨੂੰ 6 ਸਲ 'ਚ ਆਪਣੀ ਮੈਂਬਰਤਾ ਦਾ ਨਵੀਨੀਕਰਣ ਕਰਨਾ ਹੁੰਦਾ ਹੈ। ਇਸ ਤੋਂ ਪਹਿਲਾਂ ਭਾਜਪਾ ਮੈਂਬਰਾਂ ਦੀ ਗਿਣਤੀ ਤਿੰਨ ਕਰੋੜ 25 ਲੱਖ ਸੀ। ਪਾਰਟੀ ਇਸ ਵਾਰ ਮੋਬਾਈਲ ਟੋਲ ਫਰੀ ਨੰਬਰ ਤੋਂ ਮੈਂਬਰ ਬਣਾਉਣ 'ਤੇ ਜ਼ੋਰ ਦੇ ਰਹੀ ਹੈ ਅਤੇ ਉਸ ਦਾ ਟੀਚਾ ਸਮਾਜ ਲਈ ਵੱਖ-ਵੱਖ ਤਬਕੇ ਦੇ ਲੋਕਾਂ ਨੂੰ ਆਪਣੇ ਨਾਲ ਜੋੜਣ ਦਾ ਹੈ।
ਇਨ੍ਹਾਂ ਤਰੀਕਿਆਂ ਨਾਲ ਜਾਣੋ, ਕੌਣ-ਕੌਣ ਨਜ਼ਰ ਰੱਖ ਰਿਹੈ ਤੁਹਾਡੀ ਫੇਸਬੁੱਕ ਪ੍ਰੋਫਾਈਲ 'ਤੇ
NEXT STORY