ਨਵੀਂ ਦਿੱਲੀ- ਤੁਹਾਡੀ ਫੇਸਬੁੱਕ ਪ੍ਰੋਫਾਈਲ ਕੀ ਓਨੀ ਹੀ ਸਕਿਓਰ ਹੈ, ਜਿੰਨੀ ਤੁਸੀਂ ਸੋਚਦੇ ਹੋ। ਕਿਤੇ ਤੁਹਾਡੇ ਫੇਸਬੁੱਕ ਫਰੈਂਡਸ ਦੇ ਇਲਾਵਾ ਕੋਈ ਹੋਰ ਤੁਹਾਡੀ ਪ੍ਰੋਫਾਈਲ 'ਤੇ ਨਜ਼ਰ ਤਾਂ ਨਹੀਂ ਰੱਖੀ ਬੈਠਾ। ਤੁਹਾਡੇ ਫੇਸਬੁੱਕ ਫਰੈਂਡਸ ਤਾਂ ਤੁਹਾਡੇ ਪ੍ਰੋਫਾਈਲ ਦੀ ਅਪਡੇਟਸ ਦੇਖ ਹੀ ਸਕਦੇ ਹਨ ਪਰ ਤੁਹਾਡੀ ਫਰੈਂਡ ਲਿਸਟ 'ਚ ਨਾ ਹੋਣ ਵਾਲੇ ਵੀ ਕੁਝ ਲੋਕ ਹਨ ਜੋ ਤੁਹਾਡੀ ਪ੍ਰੋਫਾਈਲ ਚੈੱਕ ਕਰਦੇ ਹਨ।
ਤੁਹਾਡੀ ਪ੍ਰੋਫਾਈਲ 'ਚ ਹੋਈ ਛੋਟੀ ਤੋਂ ਛੋਟੀ ਐਕਟੀਵਿਟੀ ਦੀ ਖਬਰ ਰੱਖਦੇ ਹਨ, ਜੋ ਤੁਸੀਂ ਪਬਲਿਕ ਕਰ ਰੱਖੀ ਹੈ। ਤੁਸੀਂ ਇਨ੍ਹਾਂ ਵਿਜ਼ੀਟਰਸ ਦਾ ਪਤਾ ਨਹੀਂ ਲਗਾ ਪਾਉਂਦੇ ਹੋ ਪਰ ਜਨਾਬ, ਹੁਣ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕੁਝ ਇਸ ਤਰ੍ਹਾਂ ਦੇ ਤਰੀਕੇ ਜਿਨ੍ਹਾਂ ਤੋਂ ਤੁਸੀਂ ਆਸਾਨੀ ਨਾਲ ਪਤਾ ਲਗਾ ਸਕਦੇ ਹੋ ਕਿ ਕੌਣ ਤੁਹਾਡੀ ਪ੍ਰੋਫਾਈਲ ਚੈੱਕ ਕਰਦਾ ਹੈ। ਤੁਸੀਂ ਕਿਸੀ ਵੀ ਵੈਬ ਬਰਾਊਜ਼ਰ ਜਾਂ ਐਂਡਰਾਇਡ ਫੋਨ ਤੋਂ ਆਪਣੇ ਫੇਸਬੁੱਕ ਵਿਜ਼ੀਟਰਸ ਦਾ ਪਤਾ ਲਗਾ ਸਕਦੇ ਹੋ। ਪਹਿਲਾ ਤਰੀਕਾ ਫਾਇਰਫਾਕਸ ਬਰਾਊਜ਼ਰ ਦੇ ਯੂਜ਼ਰਸ ਲਈ ਹੈ। ਇਸ ਦੇ ਲਈ ਤੁਹਾਨੂੰ ਫਾਇਰਫਾਕਸ ਬਰਾਊਜ਼ਰ ਨਾਲ ਫੇਸਬੁੱਕ ਅਕਾਊਂਟ ਲਾਗ ਇਨ ਕਰਨਾ ਹੋਵੇਗਾ।
1. ਪਹਿਲਾਂ ਫਾਇਰਫਾਕਸ ਬਰਾਊਜ਼ਰ ਤੋਂ 'ਆਈਫੇਮਬੁੱਕ' 'ਤੇ ਜਾਓ।
2. ਇਸ ਦੇ ਬਾਅਦ ਇਸ ਨੂੰ ਐਡ ਟੂ ਫਾਇਰਫਾਕਸ ਕਰ ਦਿਓ। ਹੁਣ ਤੁਸੀਂ ਆਸਾਨੀ ਨਾਲ ਆਪਣੇ ਫੇਸਬੁੱਕ ਪ੍ਰੋਫਾਈਲ ਦੇ ਵਿਜ਼ੀਟਰ ਦੇਖ ਸਕਦੇ ਹੋ।
3. ਧਿਆਨ ਰਹੇ ਤੁਸੀਂ ਇਸ ਤਰ੍ਹਾਂ ਉਦੋਂ ਕਰ ਪਾਓਗੇ ਜਦੋਂ ਤੁਹਾਡੇ ਦੋਸਤ ਵੀ ਆਈਫੇਮਬੁੱਕ ਦੀ ਵਰਤੋਂ ਕਰਦੇ ਹੋਣਗੇ।
ਜੇਕਰ ਤੁਸੀਂ ਗੂਗਲ ਕਰੋਮ ਤੋਂ ਵੈਬ ਬਰਾਊਜ਼ਿੰਗ ਕਰਦੇ ਹੋ ਤਾਂ ਇਹ ਤਰੀਕਾ ਤੁਹਾਡੇ ਲਈ ਬੇਸਟ ਹੈ। 'ਪ੍ਰੋਫਾਈਲ ਵਿਜ਼ੀਟਰਸ ਫਾਰ ਫੇਸਬੁੱਕ' ਇਕ ਗੂਗਲ ਕਰੋਮ ਐਕਸਟੇਂਸ਼ਨ ਹੈ, ਜੋ ਤੁਹਾਨੂੰ ਇਹ ਦੱਸਦਾ ਹੈ ਕਿ ਫੇਸਬੁੱਕ 'ਤੇ ਕੌਣ ਤੁਹਾਡੇ 'ਤੇ ਨਜ਼ਰ ਰੱਖ ਰਿਹਾ ਹੈ।
1. ਆਪਣੇ ਗੂਗਲ ਕਰੋਮ ਬਰਾਊਜ਼ਰ ਤੋਂ ਪ੍ਰੋਫਾਈਲ ਵਿਜ਼ੀਟਰਸ ਫਾਰ ਫੇਸਬੁੱਕ ਡਾਊਨਲੋਡ ਕਰੋ।
2. ਹੁਣ ਆਪਣਾ ਫੇਸਬੁੱਕ ਅਕਾਊਂਟ ਲਾਗ ਇਨ ਕਰੋ। ਤੁਹਾਨੂੰ ਰਾਈਟ ਸਾਈਡ 'ਤੇ ਉਪਰ ਵਾਲੇ ਪਾਸੇ ਹੋਮ ਦੇ ਕੋਲ ਵਿਜ਼ੀਟਰਸ ਲਿੱਖਿਆ ਦਿਖਾਈ ਦੇਵੇਗਾ।
3. ਇਸ 'ਤੇ ਕਲਿਕ ਕਰੋ, ਜਿਸ ਤੋਂ ਇਕ ਪਾਪਅਪ ਸ਼ੋਅ ਹੋਵੇਗਾ। ਇਹ ਤੁਹਾਨੂੰ ਦੱਸੇਗਾ ਕਿਸ ਸਮੇਂ ਤੁਹਾਡੇ ਪ੍ਰੋਫਾਈਲ ਨੂੰ ਕਿਨ੍ਹੇ ਚੈੱਕ ਕੀਤਾ।
ਕਿਉਂ ਜ਼ਰੂਰੀ ਹੈ ਵਿਜ਼ੀਟਰਸ ਦੀ ਜਾਣਕਾਰੀ
ਹੁਣ ਤੁਸੀਂ ਚਾਹੇ ਫਾਇਰਫਾਕਸ ਜਾਂ ਗੂਗਲ ਕੋਰਮ ਤੋਂ ਫੇਸਬੁੱਕ ਅਕਸੈਸ ਕਰੋ ਜਾਂ ਆਪਣੇ ਐਂਡਰਾਇਡ ਫੋਨ ਤੋਂ ਇਹ ਤਰੀਕੇ ਅਪਣਾ ਕੇ ਤੁਸੀਂ ਆਪਣੇ ਫੇਸਬੁੱਕ ਪ੍ਰੋਫਾਈਲ ਵਿਜ਼ੀਟਰਸ ਦਾ ਪਤਾ ਲਗਾ ਸਕਦੇ ਹੋ। ਇਸ ਤੋਂ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਕੌਣ ਹੈ ਜੋ ਤੁਹਾਡੇ 'ਚ ਕੁਝ ਵੱਧ ਦਿਲਚਸਪੀ ਦਿਖਾ ਰਹੇ ਹਨ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੀ ਫੇਸਬੁੱਕ ਪ੍ਰ੍ਰੋਫਾਈਲ 'ਤੇ ਕਿਸ ਦੀ ਨਜ਼ਰ ਹੈ। ਖਾਸ ਕਰਕੇ ਔਰਤਾਂ ਲਈ ਤਾਂ ਇਹ ਜਾਣਕਾਰੀ ਬੇਹਦ ਜ਼ਰੂਰੀ ਹੈ। ਇਸ ਨਾਲ ਤੁਸੀਂ ਉਨ੍ਹਾਂ ਲੋਕਾਂ ਦੇ ਬਾਰੇ 'ਚ ਪਤਾ ਲਗਾ ਸਕਦੇ ਹੋ, ਜੋ ਆਨਲਾਈਨ ਤੁਹਾਡੇ 'ਤੇ ਨਜ਼ਰ ਰੱਖ ਰਹੇ ਹਨ।
ਮਉ: ਥਾਣੇ 'ਚ ਬਾਲ ਮਜ਼ਦੂਰੀ ਦਾ ਵੀਡੀਓ ਹੋਇਆ ਵਾਇਰਲ
NEXT STORY