ਇਨਕਮ ਟੈਕਸ ਵਿਭਾਗ ਨੇ ਵਧਾਈਆਂ ਮੁਸ਼ਕਲਾਂ
ਨਵੀਂ ਦਿੱਲੀ— ਇਨਕਮ ਟੈਕਸ ਨੂੰ ਲੈ ਕੇ ਕਾਂਗਰਸ ਆਗੂ ਅਤੇ ਮਸ਼ਹੂਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਹੀਂ ਦਿਸ ਰਹੀਆਂ। ਇਨਕਮ ਟੈਕਸ ਸੈਟਲਮੈਂਟ ਕਮਿਸ਼ਨ (ਆਈ. ਟੀ. ਐੱਸ. ਸੀ.) ਨੇ ਪਿਛਲੇ ਤਿੰਨ ਸਾਲਾਂ ਦੀ ਉਨ੍ਹਾਂ ਦੀ ਪ੍ਰੋਫੈਸ਼ਨਲ ਇਨਕਮ 91.95 ਕਰੋੜ ਰੁਪਏ ਹੋਰ ਜੋੜ ਦਿੱਤੀ ਹੈ ਅਤੇ 56.67 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਹਾਲਾਂਕਿ ਇਸ ਫੈਸਲੇ 'ਤੇ ਉਨ੍ਹਾਂ ਨੂੰ ਅਜੇ ਅਦਾਲਤ ਤੋਂ ਸਟੇਅ ਮਿਲ ਗਿਆ ਹੈ। ਅੰਗਰੇਜ਼ੀ ਅਖਬਾਰ 'ਇੰਡੀਅਨ ਐਕਸਪ੍ਰੈੱਸ' 'ਚ ਛਪੀ ਰਿਪੋਰਟ ਅਨੁਸਾਰ ਸਿੰਘਵੀ ਆਪਣੇ ਦਾਅਵਿਆਂ ਦੇ ਲਿਹਾਜ਼ ਨਾਲ ਖਰਚੇ ਦੇ ਦਸਤਾਵੇਜ਼ ਜਮ੍ਹਾ ਨਹੀਂ ਕਰਵਾ ਸਕੇ ਸਨ। ਉਨ੍ਹਾਂ ਨੇ ਕਮਿਸ਼ਨ ਨੂੰ ਦੱਸਿਆ ਕਿ 2012 'ਚ ਉਨ੍ਹਾਂ ਦੇ ਚਾਰਟਰਡ ਅਕਾਊਂਟੈਂਟ ਦੇ ਦਫਤਰ 'ਤੇ ਸਿਉਂਕ ਨੇ ਹਮਲਾ ਕਰ ਦਿੱਤਾ ਸੀ ਅਤੇ ਸਾਰੇ ਦਸਤਾਵੇਜ਼ ਅਤੇ ਵਾਊਚਰ ਖਾ ਗਈ। ਇਨਕਮ ਟੈਕਸ ਵਿਭਾਗ ਅਤੇ ਕਮਿਸ਼ਨ ਸਿੰਘਵੀ ਦੇ ਇਸ ਦਾਅਵੇ ਨੂੰ ਵੀ ਨਹੀਂ ਪਚਾ ਸਕਿਆ ਸੀ ਕਿ ਉਸ ਨੇ ਆਪਣੇ ਮੁਲਾਜ਼ਮਾਂ ਲਈ ਤਿੰਨ ਸਾਲਾਂ 'ਚ ਪੰਜ ਕਰੋੜ ਦੇ ਲੈਪਟਾਪ ਖਰੀਦੇ ਸਨ। ਇਸ ਲਈ ਉਹ 30 ਫੀਸਦੀ ਡੈਪ੍ਰੀਸੀਏਸ਼ਨ ਦੇ ਹੱਕਦਾਰ ਹਨ। ਸਿੰਘਵੀ ਨੇ ਪਿਛਲੇ ਸਾਲ ਕਮਿਸ਼ਨ ਦੇ ਸਾਹਮਣੇ ਅਰਜ਼ੀ ਦਿੱਤੀ ਸੀ ਕਿ ਉਸ ਨੂੰ ਇਸ ਮਾਮਲੇ 'ਚ ਜੁਰਮਾਨਾ ਵਸੂਲੇ ਜਾਣ ਜਾਂ ਜਾਂਚ ਦੇ ਘੇਰੇ ਤੋਂ ਮੁਕਤ ਰੱਖਿਆ ਜਾਵੇ। ਹਾਲਾਂਕਿ ਕੁਝ ਆਧਾਰਾਂ ਕਾਰਨ ਉਨ੍ਹਾਂ ਨੂੰ ਰਾਹਤ ਨਹੀਂ ਦਿੱਤੀ ਜਾ ਰਹੀ ਸੀ।
ਪਤੀ ਬੋਲਿਆ, ਮੇਰੇ ਦੋਸਤਾਂ ਨਾਲ ਵੀ ਸਰੀਰਕ ਸਬੰਧ ਬਣਾਓ
NEXT STORY