ਫਰੀਦਾਬਾਦ— ਕਿਰਾਏ ਦਾ ਮਕਾਨ ਲੈ ਕੇ ਇਕਲੀ ਰਹਿ ਰਹੀ ਇਕ ਲੜਕੀ ਨਾਲ ਪੁਲਸ ਅਧਿਕਾਰੀ ਦੇ ਲੜਕੇ ਨੇ ਬਲਾਤਕਾਰ ਕਰ ਦਿੱਤਾ। ਜਾਣਕਾਰੀ ਮੁਤਾਬਕ ਪੁਲਸ ਅਧਿਕਾਰੀ ਦੇ ਲੜਕੇ ਨੇ ਲੜਕੀ ਨੂੰ ਆਪਣੇ ਝਾਂਸੇ 'ਚੇ ਲੈ ਲਿਆ ਤੇ ਉਸ ਨਾਲ ਬਲਾਤਕਾਰ ਕੀਤਾ, ਜਦੋਂ ਉਹ ਗਰਭਵਤੀ ਹੋ ਗਈ ਤਾਂ ਦੋਸ਼ੀ ਉਸ ਕਿਨਾਰੇ ਕਰਨ ਲੱਗਾ। ਪੁਲਸ 'ਚ ਸ਼ਿਕਾਇਤ ਕਰਨ ਦੀ ਧਮਕੀ ਦੇਣ 'ਤੇ ਦੋਸ਼ੀ ਨੇ ਉਸ ਨਾਲ ਮੰਦਰ 'ਚ ਵਿਆਹ ਕਰ ਲਿਆ। ਦੀਪਕ ਦੇ ਪਰਿਵਾਰ ਵਾਲਿਆਂ ਨੇ ਉਸ ਲੜਕੀ ਨੂੰ ਸਵਿਕਾਰ ਨਹੀਂ ਕੀਤਾ ਤਾਂ ਉਹ ਕਿਰਾਏ ਦਾ ਕਮਰਾ ਲੈ ਕੇ ਗੌਰੀ ਨਾਲ ਰਹਿਣ ਲੱਗਾ। ਗੌਰੀ ਦਾ ਦੋਸ਼ ਹੈ ਕਿ ਕੁਝ ਦਿਨਾਂ ਬਾਅਦ ਦੀਪਕ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਦੀਪਕ ਸ਼ਹਿਰ ਦੇ ਇਕ ਏ.ਐਸ.ਆਈ. ਦਾ ਲੜਕਾ ਹੈ। ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਉਸ ਨੇ ਆਪਣੀ ਪਤਨੀ ਨੂੰ ਆਪਣੇ ਦੋਸਤਾਂ ਨਾਲ ਵੀ ਸਰੀਰਕ ਸਬੰਧ ਬਣਾਉਣ ਲਈ ਕਿਹਾ। ਉਸ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਹੋ ਕੇ ਗੌਰੀ ਨੇ ਡੀ.ਸੀ.ਪੀ. ਨੂੰ ਸ਼ਿਕਾਇਤ ਕਰ ਦਿੱਤੀ। ਡੀ.ਸੀ.ਪੀ. ਨੇ ਮਾਮਲੇ ਦੀ ਜਾਂਚ ਮਹਿਲਾ ਸੈੱਲ ਦੀ ਇੰਚਾਰਜ ਕ੍ਰਿਸ਼ਣਾ ਨੂੰ ਸੌਂਪੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਖਿਲਾਫ ਮਾਮਲਾ ਦਰਜ ਕਰਨ ਲਈ ਉੱਚ ਅਧਿਕਾਰੀਆਂ ਤੋਂ ਮਨਜ਼ੂਰੀ ਮੰਗੀ ਗਈ ਹੈ। ਮਨਜ਼ੂਰੀ ਮਿਲਣ 'ਤੇ ਮਾਮਲਾ ਦਰਜ ਕਰ ਲਿਆ ਜਾਵੇਗਾ।
ਦਿੱਲੀ 'ਚ ਜਲਦ ਚੋਣਾਂ ਕਰਵਾਉਣ ਸੰਬੰਧੀ 'ਆਪ' ਦੀ ਰਿੱਟ ਖਾਰਿਜ
NEXT STORY