ਨਵੀਂ ਦਿੱਲੀ— ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਨੇ ਹਾਲ ਹੀ ਵਿਚ ਆਪਣੀ 60ਵੀਂ ਵਰ੍ਹੇਗੰਢ ਮਨਾਈ ਪਰ ਵਰ੍ਹੇਗੰਢ ਮਨਾਉਣ ਦਾ ਇਹ ਤਰੀਕਾ ਇਕਦਮ ਵੱੱਖ ਸੀ। ਇਸ ਮੌਕੇ ਦੁਨੀਆ ਦੇ ਸਭ ਤੋਂ ਛੋਟੇ ਅਤੇ ਲੰਬੇ ਕੱਦ ਦੇ ਵਿਅਕਤੀਆਂ ਨੂੰ ਮਿਲਵਾਇਆ।
ਤੁਰਕੀ ਦੇ ਅੰਕਾਰਾ ਦੇ ਰਹਿਣ ਵਾਲੇ ਸੁਲਤਾਨ ਕੋਜੇਨ ਇਸ ਦੁਨੀਆ ਦੇ ਸਭ ਤੋਂ ਲੰਬੇ ਵਿਅਕਤੀ ਹਨ। ਉਨ੍ਹਾਂ ਦੀ ਉੱਚਾਈ 8 ਫੁੱਟ 1 ਇੰਚ ਹੈ। ਉੱਥੇ ਚੰਦਰਾ ਦੰਗੀ ਇਸ ਦੁਨੀਆ ਦੇ ਸਭ ਤੋਂ ਛੋਟੇ ਕੱਦ ਦੇ ਵਿਅਕਤੀ ਹਨ। ਉਨ੍ਹਾਂ ਦਾ ਕੱਦ ਸਿਰਫ 21.5 ਇੰਚ ਹੈ। ਦੋਵੇਂ ਹੀ ਗਿਨੀਜ਼ ਦੀ 60ਵੀਂ ਵਰ੍ਹੇਗੰਢ 'ਤੇ ਮਿਲੇ।
ਲੰਡਨ ਦੇ ਹਾਊਸੇਜ਼ ਆਫ ਪਾਰਲੀਆਮੈਂਟ ਦੇ ਬਾਹਰ ਮਿਲੇ ਚੰਦਰਾ ਅਤੇ ਸੁਲਤਾਨ ਦੇ ਨਾਲ ਬਹੁਤ ਹੀ ਕਿਊਟ ਦਿਖਾਈ ਦੇ ਰਹੇ ਸਨ। ਦੋਹਾਂ ਨੇ ਇਕ-ਦੂਜੇ ਨੂੰ ਵਧੀਆ ਸ਼ਖਸੀਅਤ ਦੇ ਵਿਅਕਤੀ ਦੱਸਿਆ। ਸੁਲਤਾਨ ਨੇ ਇਸ ਮੌਕੇ 'ਤੇ ਮੰਨਿਆ ਕਿ ਚੰਦਰਾ ਦੇ ਨਾਲ ਹੱਥ ਮਿਲਾਉਣ ਦੇ ਲਈ ਉਨ੍ਹਾਂ ਨੂੰ ਕਾਫੀ ਹੇਠਾਂ ਝੁਕਣਾ ਪਿਆ ਅਤੇ ਇਸ ਵਿਚ ਉਸ ਦਾ ਉੱਚਾ ਕੱਦ ਇਕ ਮੁਸੀਬਤ ਬਣਿਆ।
ਸੁਲਤਾਨ ਨੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਇਹ ਵੀ ਮੰਨਿਆ ਕਿ ਉਸ ਨੇ ਅਤੇ ਚੰਦਰਾ ਦੇ ਜੀਵਨ ਦਾ ਸਫਰ ਇਕੋ ਜਿਹਾ ਰਿਹਾ ਹੈ। ਦੋਹਾਂ ਨੂੰ ਹੀ ਉਨ੍ਹਾਂ ਦੇ ਕੱਦ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਜਦੋਂ ਸੜਕ 'ਤੇ ਧੂੜਾਂ ਪੱਟਦੀ ਲੈਂਬੋਰਗਿਨੀ ਦੇ ਉੱਡੇ ਪਰਖੱਚੇ (ਵੀਡੀਓ)
NEXT STORY