ਬ੍ਰਿਸਬੇਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨਾਲ ਸ਼ੁੱਕਰਵਾਰ ਨੂੰ ਪਹਿਲੀ ਮੁਲਾਕਾਤ ਦੌਰਾਨ ਉਨ੍ਹਾਂ ਨੇ ਭਾਰਤ ਨਾਲ ਸਬੰਧਾਂ ਨੂੰ ਬ੍ਰਿਟਿਸ਼ ਵਿਦੇਸ਼ ਨੀਤੀ ਦੀ ਪਹਿਲੀ ਪਹਿਲ ਦੱਸਿਆ ਤੇ ਭਾਰਤੀ ਨੇਤਾ ਨੂੰ ਬ੍ਰਿਟੇਨ ਆਉਣ ਦਾ ਸੱਦਾ ਦਿੱਤਾ।
ਮੋਦੀ ਦੇ ਇਥੇ ਪਹੁੰਚਣ ਦੇ ਕੁਝ ਦੇਰ ਬਾਅਦ ਹੀ ਦੋ ਪੱਖੀ ਬੈਠਕ ਹੋਈ। ਸ਼ਨੀਵਾਰ ਤੋਂ ਸ਼ੁਰੂ ਹੋ ਰਹੀ ਜੀ-20 ਸ਼ਿਖਰ ਬੈਠਕ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਪੰਜ ਦਿਨ ਦੀ ਆਸਟ੍ਰੇਲੀਆ ਦੇ ਦੌਰੇ 'ਤੇ ਹਨ।
ਬੈਠਕ 'ਚ ਕੈਮਰਨ ਨੇ ਮੋਦੀ ਨੂੰ ਕਿਹਾ ਕਿ ਭਾਰਤ ਨਾਲ ਸਬੰਧ ਬ੍ਰਿਟਿਸ਼ ਵਿਦੇਸ਼ ਨੀਤੀ ਦੀ ਪਹਿਲੀ ਪਹਿਲ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਸੈਯਦ ਅਕਬਰੂਦੀਨ ਨੇ ਦੱਸਿਆ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਮੋਦੀ ਨੂੰ ਆਪਣੇ ਦੇਸ਼ ਆਉਣ ਦਾ ਸੱਦਾ ਦਿੱਤਾ ਹੈ, ਜਿਸ 'ਤੇ ਭਾਰਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜਿੰਨੀ ਜਲਦੀ ਹੋ ਸਕੇ ਬ੍ਰਿਟੇਨ ਦਾ ਦੌਰਾ ਕਰਨਗੇ।
ਸੰਸਾਰਕ ਆਰਥਿਕ ਵਿਕਾਸ ਦਰ 'ਚ ਵਾਧੇ ਦੇ ਟੀਚੇ ਨਾਲ ਅੱਗੇ ਨਿਕਲੇਗਾ ਜੀ-20
NEXT STORY