ਨਵੀਂ ਦਿੱਲੀ- ਫੋਨ ਜਿਸ ਦੇ ਲੋਕ ਇੰਨੇ ਆਦਿ ਹੋ ਚੁੱਕੇ ਹਨ ਕਿ ਜਿਥੇ ਵੀ ਜਾਣ ਫੋਨ ਨਾਲ ਲੈ ਕੇ ਨਿਕਲਦੇ ਹਨ। ਪ੍ਰੇਸ਼ਾਨੀ ਉਸ ਸਮੇਂ ਹੁੰਦੀ ਹੈ ਜਦੋਂ ਲੋੜ ਦੇ ਸਮੇਂ ਬੈਟਰੀ ਖਤਮ ਹੋ ਜਾਵੇ ਪਰ ਹੁਣ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਤੁਸੀਂ ਪਰਸ ਦੀ ਮਦਦ ਨਾਲ ਵੀ ਬੈਟਰੀ ਚਾਰਜ ਕਰ ਸਕਦੇ ਹੋ। ਲੈਦਰ ਨਾਲ ਬਣੇ ਇਕ ਇਸ ਤਰ੍ਹਾਂ ਦੇ ਪਰਸ ਦੀ ਚਰਚਾ ਜ਼ੋਰਾਂ 'ਤੇ ਜਿਸ 'ਚ ਛਿਪੀ ਬੈਟਰੀ ਅਤੇ ਮਾਈਕਰੋ ਯੂ.ਐਸ.ਬੀ. ਦੀ ਵਰਤੋਂ ਟੈਬਲੇਟ ਅਤੇ ਮੋਬਾਈਲ ਚਾਰਜਿੰਗ ਲਈ ਕਰ ਸਕਦੇ ਹੋ।
ਇਸ ਪਰਸ ਦਾ ਡਿਜ਼ਾਈਨ ਇਸ ਤਰ੍ਹਾਂ ਦਾ ਹੈ ਕਿ ਤੁਸੀਂ ਇਸ 'ਚ ਪਹਿਲਾਂ ਦੀ ਤਰ੍ਹਾਂ ਆਪਣੇ ਡੈਬਿਟ/ਕ੍ਰੈਡਿਟ ਕਾਰਡਸ ਅਤੇ ਸਿਕੱਕੇ ਆਸਾਨੀ ਨਾਲ ਰੱਖ ਸਕਦੇ ਹੋ। ਇਸ ਪਰਸ ਨੂੰ ਇਟਲੀ ਦੀ ਸੇਫਿਆਨੋ ਲੈਦਰ ਨਾਲ ਬਣਾਇਆ ਗਿਆ ਹੈ। ਰੈਗੂਲਰ ਸਾਈਜ਼ ਦੇ ਇਸ ਪਰਸ ਨੂੰ ਆਸਾਨੀ ਨਾਲ ਜੇਬ 'ਚ ਰੱਖ ਸਕਦੇ ਹੋ। ਇਸ 'ਚ 3000 ਐਮ.ਏ.ਐਚ. ਦੀ ਬੈਟਰੀ ਲੱਗੀ ਹੈ, ਜੋ ਕਿਸੀ ਸਮਾਰਟਫੋਨ ਨੂੰ ਆਸਾਨੀ ਨਾਲ ਚਾਰਜ ਕਰ ਸਕਦੀ ਹੈ। ਆਮਤੌਰ 'ਤੇ ਫੋਨ ਦੇ ਮਾਡਲਸ ਅਤੇ ਉਨ੍ਹਾਂ ਦੇ ਆਕਾਰ ਦੇ ਆਧਾਰ 'ਤੇ ਚਾਰਜਿੰਗ 'ਚ ਲੱਗਣ ਵਾਲਾ ਸਮਾਂ ਵੱਖ-ਵੱਖ ਹੁੰਦਾ ਹੈ। ਉਦਾਹਰਣ ਲਈ ਜੇਕਰ ਪੂਰੀ ਤਰ੍ਹਾਂ ਡਿਸਚਾਰਜ ਹੋ ਚੁੱਕੇ ਆਈਫੋਨ 6 ਨੂੰ ਚਾਰਜ ਕਰਨਾ ਹੋਵੇ ਤਾਂ ਲੱਗਭਗ 2 ਤੋਂ ਢਾਈ ਘੰਟੇ ਦਾ ਸਮਾਂ ਲੱਗਦਾ ਹੈ।
ਕੌਮਾਂਤਰੀ ਟੈਲੀਫੋਨ ਦੇ ਰਿਕਾਰਡ ਰੱਖਣੇ ਜ਼ਰੂਰੀ
NEXT STORY