ਬਾੜਮੇਰ- ਬਾੜਮੇਰ ਜ਼ਿਲੇ ਦੇ ਰਾਗੇਸ਼ਵਰੀ ਥਾਣਾ ਇਲਾਕੇ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਇੰਨੀ ਕੁੱਟਮਾਰ ਕੀਤੀ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੇ ਭਰਾ ਨੇ ਜੀਜੇ ਖਿਲਾਫ ਸ਼ੁੱਕਰਵਾਰ ਨੂੰ ਹੱਤਿਆ ਦਾ ਮਾਮਲਾ ਦਰਜ ਕਰਾਇਆ ਹੈ।
ਰਾਗੇਸ਼ਵਰੀ ਥਾਣਾ ਅਧਿਕਾਰੀ ਮੂਲਾਰਾਮ ਨੇ ਦਰਜ ਰਿਪੋਰਟ ਦੇ ਹਵਾਲੇ ਤੋਂ ਸ਼ਨੀਵਾਰ ਨੂੰ ਦੱਸਿਆ ਕਿ ਰਾਮਾ ਰਾਮ ਮੇਘਵਾਲ ਨੇ ਬੀਤੇ ਮੰਗਲਵਾਰ ਨੂੰ ਆਪਣੀ ਪਤਨੀ ਲਾਸੀ ਦੇਵੀ (22) ਦੀ ਕੁੱਟਮਾਰ ਕੀਤੀ, ਪਤਨੀ ਨੂੰ ਉਸੇ ਦਿਨ ਬਾੜਮੇਰ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ, ਜਿੱਥੇ ਵੀਰਵਾਰ ਨੂੰ ਉਸ ਨੇ ਦਮ ਤੋੜ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਸਾਂਵਤਾ ਰਾਮ ਨੇ ਸ਼ੁੱਕਰਵਾਰ ਨੂੰ ਆਪਣੇ ਜੀਜਾ ਰਾਮਾ ਰਾਮ ਖਿਲਾਫ ਲਾਸੀ ਦੇਵੀ ਦੀ ਹੱਤਿਆ ਕਰਨ ਦੀ ਰਿਪੋਰਟ ਦਿੱਤੀ ਸੀ। ਸਾਂਵਤਾਰਾਮ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਚਾਰ ਸਾਲ ਪਹਿਲਾਂ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਤੋਂ ਹੀ ਰਾਮਾ ਰਾਮ ਉਸ ਦੀ ਭੈਣ ਨਾਲ ਕੁੱਟਮਾਰ ਕਰਦਾ ਸੀ। ਸਾਂਵਤਾਰਾਮ ਮੁਤਾਬਕ ਮੰਗਲਵਾਰ ਨੂੰ ਵੀ ਰਾਮਾਰਾਮ ਨੇ ਉਸ ਦੀ ਭੈਣ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ।
ਪੁਲਸ ਨੇ ਰਾਮਾ ਰਾਮ ਖਿਲਾਫ ਲਾਸੀ ਦੇਵੀ ਦੀ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰ ਰਹੀ ਹੈ।
ਹੁਣ ਪਰਸ ਤੋਂ ਵੀ ਕਰ ਸਕਦੇ ਹੋ ਮੋਬਾਈਲ ਚਾਰਜ (ਦੇਖੋ ਤਸਵੀਰਾਂ)
NEXT STORY