ਨਵੀਂ ਦਿੱਲੀ- ਟੈਨਿਸ ਸਟਾਰ ਸਾਨੀਆ ਮਿਰਜ਼ਾ ਨਹੀਂ ਚਾਹੁੰਦੀ ਕਿ ਉਸ ਦੀ ਜ਼ਿੰਦਗੀ 'ਤੇ ਕੋਈ ਫ਼ਿਲਮ ਬਣੇ ਪਰ ਜੇਕਰ ਅਜਿਹਾ ਕਦੇ ਹੁੰਦਾ ਹੈ ਤਾਂ ਉਸ ਦੀ ਤਮੰਨਾ ਹੈ ਕਿ ਉਸ ਦਾ ਕਿਰਦਾਰ ਦੀਪਿਕਾ ਪਾਦੁਕੋਣ ਨਿਭਾਏ।
ਸਾਨੀਆ ਨੇ ਕਿਹਾ ਕਿ ਮੈਂ ਆਪਣੀ ਨਿੱਜੀ ਜ਼ਿੰਦਗੀ ਲੋਕਾਂ ਨਾਲ ਸਾਂਝੀ ਨਹੀਂ ਕਰਨਾ ਚਾਹੁੰਦੀ। ਮੈਨੂੰ ਫ਼ਿਲਮਕਾਰਾਂ ਨੇ ਇਸ ਲਈ ਸੰਪਰਕ ਕੀਤਾ ਪਰ ਮੈਂ ਹੁਣੇ ਜਿਹੇ ਇਕ ਫ਼ਿਲਮ ਨੂੰ ਨਕਾਰ ਦਿੱਤਾ। ਉਸ ਨੇ ਕਿਹਾ, ਪਰ ਤੁਸੀਂ ਨਹੀਂ ਜਾਣਦੇ ਕਿ ਭਵਿੱਖ 'ਚ ਕਦੋਂ ਤੁਹਾਡਾ ਮਨ ਬਦਲ ਜਾਵੇ। ਪਰ ਜੇਕਰ ਤੁਸੀਂ ਮੈਨੂੰ ਪੁੱਛੋਗੇ ਕਿ ਮੈਂ ਕਿਸ ਨੂੰ ਆਪਣਾ ਕਿਰਦਾਰ ਨਿਭਾਉਂਦੇ ਹੋਏ ਦੇਖਣਾ ਚਾਹੁੰਦੀ ਹਾਂ ਤਾਂ ਮੈਂ ਕਹੂੰਗੀ ਕਿ ਦੀਪਿਕਾ ਪਾਦੁਕੋਣ।
ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਵਿਆਹ ਕਰਨ ਵਾਲੀ ਸਾਨੀਆ ਮਿਰਜ਼ਾ ਇਨੀਂ ਦਿਨੀਂ ਆਪਣੀ ਸਵੈ-ਜੀਵਨੀ ਲਿਖ਼ਣ 'ਚ ਰੁੱਝੀ ਹੋਈ ਹੈ। ਉਸ ਦਾ ਨਾਂ ਫਿਲਹਾਲ 'ਅਗੇਂਸਟ ਆਲ ਆਡਸ' ਰੱਖਿਆ ਗਿਆ ਹੈ ਅਤੇ ਇਸ ਦੇ 26 ਚੈਪਟਰ ਵੀ ਲਿਖੇ ਜਾ ਚੁੱਕੇ ਹਨ। ਸਾਨੀਆ ਨੇ ਕਿਹਾ ਕਿ ਜਿਹੜੀਆਂ ਵੀ ਗੱਲਾਂ ਸਾਂਝੀਆਂ ਕਰਨ 'ਚ ਮੈਂ ਸਹਿਜ ਸੀ ਉਹ ਮੈਂ ਇਸ ਕਿਤਾਬ 'ਚ ਸਾਂਝੀਆਂ ਕੀਤੀਆਂ ਹਨ। ਜੋ ਲੋਕ ਮੈਨੂੰ ਜਾਣਨਾ ਚਾਹੁੰਦੇ ਹਨ ਉਨ੍ਹਾਂ ਨੂੰ ਇਸ ਕਿਤਾਬ 'ਚ ਕਈ ਜਵਾਬ ਮਿਲ ਜਾਣਗੇ।
ਸਚਿਨ ਨੇ ਆਂਧਰਾ ਪ੍ਰਦੇਸ਼ ਦੇ ਇਕ ਪਿੰਡ ਨੂੰ ਲਿਆ ਗੋਦ
NEXT STORY