ਚਿੰਆਂਗਮੇਈ,¸ ਭਾਰਤ ਦੇ ਉਭਰਦੇ ਗੋਲਫਰ ਰਾਸ਼ਿਦ ਖਾਨ ਨੇ ਅੱਜ ਇੱਥੇ ਚਾਰ ਅੰਡਰ 68 ਦਾ ਕਾਰਡ ਬਣਾ ਕੇ ਚਿੰਆਂਗਮੇਈ ਗੋਲਫ ਕਲਾਸਿਕ ਟੂਰਨਾਮੈਂਟ ਜਿੱਤਿਆ ਜਿਹੜਾ ਉਸਦਾ ਸਾਲ ਦਾ ਦੂਜਾ ਖਿਤਾਬ ਹੈ।
ਇਸ ਸਾਲ ਦੇ ਸ਼ੁਰੂ ਵਿਚ ਸੇਲ ਐੱਸ.ਬੀ.ਆਈ. ਓਪਨ ਦਾ ਖਿਤਾਬ ਜਿੱਤਣ ਵਾਲੇ ਰਾਸ਼ਿਦ ਨੇ ਕੁਲ 17 ਅੰਡਰ 71 ਦਾ ਕਾਰਡ ਬਣਾਇਆ ਤੇ ਉਹ ਹਮਵਤਨ ਜੋਯਤੀ ਰੰਧਾਵਾ ਤੇ ਥਾਈਲੈਂਡ ਦੇ ਥਾਨਯਾਕੋਨ ਖੋਰੰਗੱਪਾ ਤੋਂ ਇਕ ਸ਼ਾਟ ਅੱਗੇ ਰਿਹਾ।
ਇਹ ਲਗਾਤਾਰ ਦੂਜਾ ਹਫਤਾ ਹੈ ਜਦਕਿ ਭਾਰਤੀ ਖਿਡਾਰੀ ਨੇ ਏਸ਼ੀਆਈ ਟੂਰ ਵਿਚ ਜਿੱਤ ਦਰਜ ਕੀਤੀ। ਐੱਸ. ਐੱਸ. ਪੀ. ਚੌਰਸੀਆ ਨੇ ਪਿਛਲੇ ਹਫਤੇ ਦਿਲੀ ਵਿਚ ਪੈਨਾਸੋਨਿਕ ਓਪਨ ਦਾ ਖਿਤਾਬ ਜਿੱਤਿਆ ਸੀ।
ਏਸ਼ੀਆਈ ਟੂਰ ਵਿਚ ਇਹ ਕਿਸੇ ਭਾਰਤੀ ਗੋਲਫਰ ਦੀ ਪੰਜਵੀਂ ਜਿੱਤ ਹੈ। ਰਾਸ਼ਿਦ ਦੇ ਇਲਾਵਾ ਅਨਿਬਾਰਨ ਲਾਹਿੜੀ ਨੇ ਵੀ ਇਸ ਸਾਲ ਦੋ ਖਿਤਾਬ ਜਿੱਤੇ।
ਰਾਸ਼ਿਦ ਖਾਨ ਨੂੰ ਇਸ ਜਿੱਤ ਨਾਲ 135,000 ਡਾਲਰ ਦਾ ਇਨਾਮੀ ਚੈੱਕ ਮਿਲਿਆ, ਜਿਸ ਨਾਲ ਉਹ ਏਸ਼ੀਅਨ ਟੂਰ ਆਡਰਡ ਆਫ ਮੇਰਿਟ ਵਿਚ ਟਾਪ-10 ਵਿਚ ਸ਼ਾਮਲ ਹੋ ਗਿਐ ਹੈ। ਇਸ ਨਾਲ ਉਹ ਵਿਸ਼ਵ ਰੈਂਕਿੰਗ ਵਿਚ ਵੀ ਚੋਟੀ-200 ਵਿਚ ਸ਼ਾਮਲ ਹੋ ਜਾਵੇਗਾ।
ਆਈਪੀਐੱਲ ਸਪਾਟ ਫਿਕਸਿੰਗ: ਪੁੱਛਗਿੱਛ ਦੌਰਾਨ ਰੋ ਪਏ ਕ੍ਰਿਕਟਰ
NEXT STORY