ਮੈਸੂਰ - ਭਾਰਤੀ ਦੌਰੇ 'ਤੇ ਆਈ ਦੱਖਣੀ ਅਫਰੀਕਾ ਮਹਿਲਾ ਕ੍ਰਿਕਟ ਟੀਮ ਨਾਲ ਐਤਵਾਰ ਨੂੰ ਗੰਗੋਤਰੀ ਗਲੇਡਸ ਕ੍ਰਿਕਟ ਗਰਾਊਂਡ 'ਤੇ ਸ਼ੁਰੂ ਹੋਏ ਇਕੋ-ਇਕ ਚਾਰ ਦਿਨਾ ਟੈਸਟ ਮੈਚ 'ਚ ਭਾਰਤੀ ਮਹਿਲਾ ਟੀਮ ਨੇ ਮਜ਼ਬੂਤ ਸ਼ੁਰੂਆਤ ਕਰਦੇ ਹੋਏ ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ ਇਕ ਵਿਕਟ 'ਤੇ 211 ਦੌੜਾਂ ਬਣਾ ਲਈਆਂ ਹਨ।ਦਿਨ ਦੀ ਇਕੋ-ਇਕ ਵਿਕਟ ਸਮ੍ਰਿਤੀ ਮੰਧਾਨਾ (8) ਦੇ ਰੂਪ 'ਚ ਡਿੱਗਿਆ। ਕਲੋਏ ਟ੍ਰਾਇਨ ਦੀ ਗੇਂਦ 'ਤੇ ਮੰਧਾਨਾ ਚੌਥੇ ਓਵਰ ਦੀ ਪੰਜਵੀਂ ਗੇਂਦ 'ਤੇ 8 ਦੌੜਾਂ ਦੇ ਕੁੱਲ ਜੋੜ 'ਤੇ ਸੁਨੇਟੇ ਲੋਓਬਸਰ ਨੂੰ ਕੈਚ ਦੇ ਕੇ ਪਵੇਲੀਅਨ ਪਰਤੀ।ਹਾਲਾਂਕਿ ਇਸ ਤੋਂ ਬਾਅਦ ਭਾਰਤੀ ਟੀਮ ਨੇ ਕੋਈ ਵੀ ਵਿਕਟ ਨਹੀਂ ਗੁਆਈ ਅਤੇ ਸਲਾਮੀ ਬੱਲੇਬਾਜ਼ ਤਿਰੂਸ਼ ਕਾਮਿਨੀ (ਅਜੇਤੂ 100) ਅਤੇ ਪੂਨਮ ਰਾਊਤ (ਅਜੇਤੂ 100) ਨੇ ਅਜੇਤੂ ਸੈਂਕੜੇਵਾਲੀਆਂ ਪਾਰੀਆਂ ਖੇਡ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ। ਕਾਮਿਨੀ ਨੇ ਆਪਣੀ ਪਾਰੀ 'ਚ ਹੁਣ ਤਕ 305 ਗੇਂਦਾਂ ਦਾ ਸਾਹਮਣਾ ਕੀਤਾ ਹੈ ਅਤੇ 13 ਚੌਕੇ ਲਾਗਏ। ਦੂਜੇ ਪਾਸੇ ਰਾਊਤ ਨੇ ਵੀ ਕਾਮਿਨੀ ਦਾ ਭਰਪੂਰ ਸਾਥ ਨਿਭਾਉਂਦੇ ਹੋਏ 297 ਗੇਂਦਾਂ ਦਾ ਸਾਹਮਣਾ ਕਰਕੇ 13 ਚੌਕੇ ਲਗਾਏ ਹਨ। ਕਾਮਿਨੀ ਅਤੇ ਰਾਊਤ ਵਿਚਕਾਰ ਹੁਣ ਤਕ ਦੂਜੇ ਵਿਕਟ ਲਈ 203 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ।
ਯਾਨ ਕ੍ਰੈਗ ਦਾ 79 ਸਾਲ ਦੀ ਉਮਰ 'ਚ ਦੇਹਾਂਤ
NEXT STORY