ਮੁੰਬਈ- ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਸਿਲਵਰ ਸਕ੍ਰੀਨ 'ਤੇ ਟੈਨਿਸ ਸਟਾਰ ਸਾਨੀਆ ਮਿਰਜ਼ਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ 'ਚ ਇਨ੍ਹੀਂ ਦਿਨੀਂ ਖਿਡਾਰੀਆਂ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮਾਂ ਬਾਣਉਣ ਦਾ ਚਲਣ ਜ਼ੋਰਾਂ 'ਤੇ ਚੱਲ ਰਿਹਾ ਹੈ। 'ਭਾਗ ਮਿਲਖਾ ਭਾਗ' ਅਤੇ 'ਮੈਰੀਕਾਮ' ਵਰਗੀਆਂ ਫਿਲਮਾਂ ਬਣਾਈਆਂ ਜਾ ਚੁੱਕੀਆਂ ਹਨ ਜਦੋਂ ਕਿ ਧਿਆਨ ਚੰਦ, ਮੁਹੰਮਦ ਅਜ਼ਹਰਦੀਨ, ਮਹਿੰਦਰ ਸਿੰਘ ਧੋਨੀ, ਸਚਿਨ ਤੇਂਦੂਲਕਰ, ਦਾਰਾ ਸਿੰਘ 'ਤੇ ਫਿਲਮਾਂ ਬਣਾਉਣ ਦੀ ਚਰਚ ਕੀਤੀ ਜਾ ਰਹੀ ਹੈ। ਚਰਚਾ ਹੈ ਕਿ ਸਾਨੀਆ ਮਿਰਜ਼ਾ 'ਤੇ ਵੀ ਫਿਲਮ ਬਣਾਈ ਜਾ ਸਕਦੀ ਹੈ। ਸਾਨੀਆ ਮਿਰਜ਼ਾ ਦਾ ਕਹਿਣਾ ਹੈ ਕਿ ਉਹ ਬਹੁਤ ਹੀ ਘੱਟ ਕਿਸੇ ਨਾਲ ਘੁਲਦੀ ਮਿਲਦੀ ਹੈ। ਇਸ ਲਈ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਕਿਸੇ ਨਾਲ ਵੱਡਣਾ ਨਹੀਂ ਚਾਹੁੰਦੀ ਅਤੇ ਉਸ ਨੇ ਅਜਿਹੇ ਕਈ ਆਫਰ ਠੁਕਰਾਏ ਵੀ ਹਨ। ਫਿਰ ਵੀ ਜੇਕਰ ਅਜਿਹੀ ਕੋਈ ਫਿਲਮ ਬਣਦੀ ਹੈ ਤਾਂ ਉਹ ਮੰਨਦੀ ਹੈ ਕਿ ਸਿਰਫ ਦੀਪਿਕਾ ਪਾਦੁਕੋਣ ਉਸ ਦੇ ਕਿਰਦਾਰ ਨੂੰ ਪਰਦੇ 'ਤੇ ਉਤਾਰ ਸਕਦੀ ਹੈ। ਸਾਨੀਆ ਨੇ ਕਿਹਾ ਦੀਪਿਕਾ ਦੇ ਅੰਦਰ ਹੀ ਅਜਿਹੀ ਕਾਬਲੀਅਤ ਹੈ ਕਿ ਉਹ ਸਾਨੀਆ ਦੇ ਕਿਰਦਾਰ ਨੂੰ ਪਰਦੇ 'ਤੇ ਸਹੀ ਢੰਗ ਨਾਲ ਉਤਾਰ ਸਕਦੀ ਹੈ।
'ਜ਼ਿਦ' ਰਾਹੀਂ ਡੈਬਿਊ ਕਰਕੇ ਖੁਸ਼ ਹੈ ਇਹ ਹੌਟ ਹਸੀਨਾ (ਦੇਖੋ ਤਸਵੀਰਾਂ)
NEXT STORY