ਮੁੰਬਈ- ਇਸ ਵਾਰ ਦੇ ਟੀ. ਆਰ. ਪੀ. ਚਾਰਟ 'ਚ ਬਦਲਾਅ ਦੇਖਣ ਨੂੰ ਨਹੀਂ ਮਿਲਿਆ। ਇਸ ਵਾਰ ਦੇ ਚਾਰਟ 'ਚ ਨਾ ਤਾਂ ਕਿਸੇ ਸ਼ੋਅ ਦੀ ਐਂਟਰੀ ਹੋਈ ਅਤੇ ਨਾ ਹੀ ਐਕਿਜਟ। ਹਰ ਵਾਰ ਤਰ੍ਹਾਂ ਇਸ ਵਾਰ ਵੀ 'ਦੀਯਾ ਔਰ ਬਾਤੀ ਹਮ' ਟੀ. ਵੀ. ਆਰ. ਰੇਟਿੰਗ ਦੇ ਮਾਮਲੇ ਬੇਹਤਰੀਨ ਪ੍ਰਦਰਸ਼ਨ ਕਰ ਰਿਹਾ ਹੈ। ਇਸ ਦੀ ਟੀ. ਵੀ. ਆਰ ਰੇਟਿੰਗ 5.5 ਹੈ। ਓਧਰ ਕਲਰਸ ਟੀਵੀ ਦੇ ਸ਼ੋਅ 'ਸਸੁਰਾਲ ਸਿਮਰ ਕਾ' ਅਤੇ 'ਉਡਾਨ' ਵੀ ਬਹੁਤ ਵਧੀਆ ਚਲ ਰਹੇ ਹਨ। ਸਟਾਰ ਪਲਸ ਦੇ ਨਵੇਂ ਸ਼ੋਅ 'ਐਵਰੇਸਟ' ਨੇ ਉਮੀਦ ਤੋਂ ਘੱਟ ਪ੍ਰਦਰਸ਼ਨ ਕੀਤਾ ਹੈ। ਇਸ ਹਫਤੇ ਦੀ ਇਸ ਦੀ ਰੇਟਿੰਗ 1.3 ਰਹੀ। ਵੈਸੇ ਪਿਛਲੇ ਹਫਤੇ ਦੇ ਮੁਕਾਬਲੇ ਇਸ ਹਫਤੇ 'ਬਿੱਗ ਬੌਸ 8' ਦੀ ਰੇਟਿੰਗ 2.3 ਦੇ ਨਾਲ ਵਧੀਆ ਰਹੀ ਪਰ ਅਜੇ ਵੀ ਇਸ ਸ਼ੋਅ ਦੀ ਰੇਟਿੰਗ ਆਪਣੇ ਔਸਤ ਤੋਂ ਬਹੁਤ ਹੀ ਘੱਟ ਜਾ ਰਹੀ ਹੈ।
ਸਾੜੀ 'ਚ ਬਿੱਗ ਬੌਸ ਜਾਵੇਗੀ ਕਿਮ ਕਰਦਾਸ਼ੀਆਂ?
NEXT STORY