ਮੁੰਬਈ- ਬਾਲੀਵੁੱਡ ਦੇ ਜੂਨੀਅਰ ਬੀ ਅਭਿਸ਼ੇਕ ਬੱਚਨ ਆਪਣੀ ਸੁਪਰਹਿੱਟ ਫਿਲਮ ਹੈਪੀ ਨਿਊ ਈਅਰ ਦੇ ਸੀਕੁਅਲ 'ਚ ਕੰਮ ਕਰਨਾ ਚਾਹੁੰਦੇ ਹਨ। ਫਰਾਹ ਖਾਨ ਦੇ ਨਿਰਦੇਸ਼ਨ ਹੇਠ ਬਣੀ ਫਿਲਮ ਹੈਪੀ ਨਿਊ ਈਅਰ 'ਚ ਸ਼ਾਹਰੁਖ ਖਾਨ, ਦੀਪਿਕਾ ਪਾਦੁਕੋਣ੍ਵ ਤੇ ਅਭਿਸ਼ੇਕ ਬੱਚਨ ਨੇ ਮੁੱਖ ਭੂਮਿਕਾ ਨਿਭਾਈ ਸੀ। ਫਿਲਮ ਨੇ ਭਾਰਤੀ ਬਾਜ਼ਾਰ 'ਚ 200 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ।
ਹੈਪੀ ਨਿਊ ਈਅਰ 'ਚ ਡਬਲ ਰੋਲ ਨਿਭਾਉਣ ਵਾਲੇ ਅਭਿਸ਼ੇਕ ਫਿਲਮ ਦੀ ਸਫਲਤਾ ਕਾਰਨ ਬਹੁਤ ਹੀ ਉਤਸ਼ਾਹਿਤ ਹਨ। ਅਭਿਸ਼ੇਕ ਨੇ ਕਿਹਾ ਕਿ ਪੂਰੀ ਟੀਮ ਚਾਹੁੰਦੀ ਹੈ ਕਿ ਫਰਾਹ ਫਿਲਮ ਦਾ ਸੀਕੁਅਲ ਬਣਾਵੇ। ਸ਼ਾਹਰੁਖ, ਦੀਪਿਕਾ, ਸੋਨੂੰ ਸੂਦ, ਬੋਮਨ ਈਰਾਨੀ, ਵਿਵਾਨ ਸ਼ਾਹ ਤੇ ਅਭਿਸ਼ੇਕ ਨੇ ਫਿਲਮ ਦੇ ਸੈੱਟ 'ਤੇ ਬਹੁਤ ਮਜ਼ੇ ਕੀਤੇ ਹਨ।
ਅਭਿਸ਼ੇਕ ਨੇ ਕਿਹਾ ਕਿ ਹਰ ਕੋਈ ਚਾਹੁੰਦਾ ਹੈ ਕਿ ਫਰਾਹ ਫਿਲਮ ਦਾ ਸੀਕੁਅਲ ਬਣਾਵੇ। ਫਰਾਹ ਫਿਲਹਾਲ ਛੁੱਟੀਆਂ ਮਨਾ ਰਹੀ ਹੈ ਤੇ ਉਹ ਛੇਤੀ ਹੀ ਇਕ ਚੰਗੀ ਕਹਾਣੀ ਨਾਲ ਵਾਪਸ ਆਵੇਗੀ।
ਬਿੱਗ ਬੌਸ 'ਚ ਐਂਟਰੀ ਲਈ ਕਿਮ ਨੇ ਕੀਤੀ 5 ਕਰੋੜ ਦੀ ਮੰਗ
NEXT STORY