ਮੁੰਬਈ- ਬਾਲੀਵੁੱਡ ਸਟਾਰ ਸਲਮਾਨ ਖਾਨ ਦੀ ਛੋਟੀ ਭੈਣ ਅਰਪਿਤਾ ਦਾ ਵਿਆਹ ਅੱਜ ਯਾਨੀ 18 ਨਵੰਬਰ ਨੂੰ ਸਾਬਕਾ ਕੇਂਦਰੀ ਮੰਤਰੀ ਸੁਖਰਾਮ ਦੇ ਪੋਤੇ ਆਯੁਸ਼ ਸ਼ਰਮਾ ਨਾਲ ਹੋਣ ਜਾ ਰਿਹਾ ਹੈ। ਸਲਮਾਨ ਖਾਨ ਦੀ ਭੈਣ ਅਰਪਿਤਾ ਦਾ ਵਿਆਹ ਇਸ ਸਾਲ ਦੇ ਸਭ ਤੋਂ ਹਾਈ ਪ੍ਰੋਫਾਈਲ ਵਿਆਹਾਂ 'ਚੋਂ ਇਕ ਮੰਨਿਆ ਜਾ ਰਿਹਾ ਹੈ। ਅਰਪਿਤਾ ਦੇ ਵਿਆਹ ਦੀ ਸਭ ਤੋਂ ਖਾਸ ਗੱਲ ਉਸ ਦੇ ਵਿਆਹ 'ਚ ਸ਼ਾਮਲ ਹੋਣ ਵਾਲੇ ਮਹਿਮਾਨ ਹਨ। ਇਕ ਪਾਸੇ ਜਿਥੇ ਸਲਮਾਨ ਖਾਨ ਅਤੇ ਉਨ੍ਹਾਂ ਦੀ ਭੈਣ ਅਲਵੀਰਾ ਨੇ ਖੁਦ ਪ੍ਰਧਾਨ ਨਰਿੰਦਰ ਮੋਦੀ ਨੂੰ ਸ਼ਾਮਲ ਹੋਣ ਦਾ ਸੱਦਾ ਭੇਜਿਆ ਹੈ ਜਦੋਂ ਕਿ ਉਹ ਦੂਜੇ ਪਾਸੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਆਯੁਸ਼ ਸ਼ਰਮਾ ਦੇ ਪਰਿਵਾਰ ਵਲੋਂ ਵਿਆਹ 'ਚ ਬੁਲਾਇਆ ਗਿਆ ਹੈ। ਹਾਲਾਂਕਿ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜਾਂ ਰਾਹੁਲ ਵਿਆਹ 'ਚ ਸ਼ਾਮਲ ਹੋਣਗੇ ਜਾਂ ਨਹੀਂ? ਦੱਸਿਆ ਜਾਂਦਾ ਹੈ ਕਿ ਅਰਪਿਤਾ ਅਤੇ ਆਯੁਸ਼ ਦਾ ਵਿਆਹ ਮੰਗਲਵਾਰ ਨੂੰ ਹੈਦਰਾਬਾਦ ਦੇ ਮਸ਼ਹੂਰ ਹੋਟਲ ਫਲਕਨੁਮਾ ਪੈਲੇਸ 'ਚ ਹੋ ਰਿਹਾ ਹੈ। ਜਿਸ 'ਚ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਸ਼ਾਮਲ ਹੋਣਗੀਆਂ। ਬਾਲੀਵੁੱਡ 'ਚੋਂ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਆਮਿਰ ਖਾਨ, ਰਿਤਿਕ ਰੌਸ਼ਨ, ਦੀਪਿਕਾ ਪਾਦੁਕੋਣ, ਕਰੀਨਾ ਕਪੂਰ, ਸੈਫ ਅਲੀ ਖਾਨ ਨੂੰ ਬੁਲਾਇਆ ਗਿਆ ਹੈ।
'ਗੋ ਗੋਆ ਗੌਨ' ਦੇ ਸੀਕੁਅਲ 'ਚ ਹੋਣਗੇ ਏਲੀਅਨ!
NEXT STORY