ਨਵੀਂ ਦਿੱਲੀ- ਗੂਗਲ ਦਾ ਨਵਾਂ ਫਲੈਗਸ਼ਿਪ ਡਿਵਾਈਸ ਨੈਕਸਸ 6 ਸਮਾਰਟਫੋਨ ਭਾਰਤੀ ਬਾਜ਼ਾਰ 'ਚ ਆਉਣ ਲਈ ਤਿਆਰ ਹੈ। ਜੇਕਰ ਤੁਸੀਂ ਵੀ ਗੂਗਲ ਦੇ ਨੈਕਸਸ ਡਿਵਾਈਸਿਜ਼ ਦੇ ਫੈਨ ਹਨ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਈ-ਕਾਮਰਸ ਵੈਬਸਾਈਟ ਫਲਿਪਕਾਰਟ 'ਤੇ ਨੈਕਸਸ 6 ਸਮਾਰਟਫੋਨ ਨੂੰ ਪ੍ਰੀ-ਆਰਡਰ ਬੁਕਿੰਗ ਦੇ ਨਾਲ ਅੰਕਿਤ ਕੀਤਾ ਗਿਆ ਹੈ। ਗੂਗਲ ਨੈਕਸਸ 6 ਡਿਵਾਈਸ ਦੇ 32 ਜੀ.ਬੀ. ਵਾਲੇ ਵਰਜ਼ਨ ਦੀ ਕੀਮਤ ਫਲਿਪਕਾਰਟ 'ਤੇ 44000 ਰੁਪਏ ਅਤੇ 64 ਜੀ.ਬੀ. ਵਾਲੇ ਨੈਕਸਸ 6 ਦੀ ਕੀਮਤ 49 ਹਜ਼ਾਰ ਰੁਪਏ ਦਿਖਾਈ ਗਈ ਹੈ।
ਗੂਗਲ ਨੈਕਸਸ 6 ਡਿਵਾਈਸ ਮਟਰੋਲਾ ਵਲੋਂ ਬਣਾਇਆ ਗਿਆ ਹੈ ਅਤੇ ਇਸ 'ਚ ਮਟਰੋਲਾ ਦੇ ਮੋਟੋ ਐਕਸ ਦੀ ਝਲਕ ਦੇਖਣ ਨੂੰ ਮਿਲਦੀ ਹੈ। ਨੈਕਸਸ 6 'ਚ 5.96 ਇੰਚ ਦੀ ਕਿਊ.ਐਚ.ਡੀ. ਡਿਸਪਲੇ 493 ਪਿਕਸਲ ਪਰ ਇੰਚ ਦੇ ਨਾਲ ਦਿੱਤੀ ਗਈ ਹੈ। ਫੋਨ 'ਚ 2.7 ਜੀ.ਐਚ.ਜ਼ੈਡ ਦਾ ਕਵਾਜ ਕੋਰ ਕਵਾਲਕਾਮ ਸਨੈਪਡਰੈਗਨ 805 ਪ੍ਰੋਸੈਸਰ 3 ਜੀ.ਬੀ. ਰੈਮ ਦੇ ਨਾਲ ਦਿੱਤਾ ਗਿਆ ਹੈ। ਇਸ ਫੋਨ ਦਾ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਗੂਗਲ ਦਾ ਇਹ ਨਵਾਂ ਡਿਵਾਈਸ ਐਂਡਰਾਇਡ 5.0 ਲਾਲੀਪਾਪ ਵਰਜ਼ਨ 'ਤੇ ਚੱਲਦਾ ਹੈ।
ਭਾਰਤੀ ਮਿਆਰ ਬਿਊਰੋ ਨੇ ਤਿੰਨ ਉਤਪਾਦਾਂ ਦੇ ਲਈ ਦਿੱਤਾ ਲਾਈਸੈਂਸ
NEXT STORY