ਜਲੰਧਰ- ਮੋਦੀ ਸਰਕਾਰ ਵੱਲੋਂ ਐੱਲ.ਪੀ.ਜੀ. ’ਤੇ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਕਰੋੜਪਤੀ ਵੀ ਛੱਡਣ ਦੇ ਲਈ ਤਿਆਰ ਨਹੀਂ ਹਨ। ਦਰਅਸਲ, ਮੋਦੀ ਸਰਕਾਰ ਨੇ ਲੋਕਾਂ ਨੂੰ ਐੱਲ.ਪੀ.ਜੀ. ਸਿਲੰਡਰ ’ਤੇ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਆਪਣੀ ਇੱਛਾ ’ਤੇ ਛੱਡਣ ਦੀ ਬੇਨਤੀ ਕੀਤੀ ਸੀ। ਜਿਸ ’ਚ ਸਿਰਫ 8,868 ਲੋਕਾਂ ਜਾਂ ਯੂਨਿਟਸ ਨੇ ਆਪਣੀ ਇੱਛਾ ਤੋਂ ਸਬਸਿਡੀ ਨੂੰ ਛੱਡਿਆ ਹੈ ਜਦੋਂਕਿ ਕਰੋੜਪਤੀਆਂ ਦੀ ਗਿਣਤੀ 42,800 ਦੇ ਲਗਭਗ ਹੈ।
ਖਬਰਾਂ ਮੁਤਾਬਕ ਐੱਲ.ਪੀ.ਜੀ. ’ਤੇ ਮਿਲਣ ਵਾਲੀ ਸਬਸਿਡੀ ਨੂੰ ਛੱਡਣ ਵਾਲਿਆਂ ’ਚ ਸ਼ਾਇਦ ਹੀ ਦਿੱਲੀ ਦੇ ਲੁਟਿਅੰਸ ਜਾਂ ਮੁੰਬਈ ਦੇ ਕਫ ਪਰੇਡ ਏਰੀਆ ਦੇ ਰਹਿਣ ਵਾਲੇ ਵਸਨੀਕ ਹੋਣ। ਅਧਿਕਾਰਤ ਅੰਦਾਜ਼ੇ ਦੇ ਮੁਤਾਬਕ ਕਰੋੜਪਤੀਆਂ ਦੀ ਗਿਣਤੀ 42,800 ਦੇ ਲਗਭਗ ਹੈ ਜਦੋਂਕਿ ਟੈਕਸ ਕੰਸਲਟੈਂਟਸ ਦਾ ਕਹਿਣਾ ਹੈ ਕਿ ਕਰੋੜਪਤੀਆਂ ਦੀ ਅਸਲੀ ਗਿਣਤੀ ਇਸ ਤੋਂ ਘੱਟੋ-ਘੱਟ 10 ਗੁਣਾ ਜ਼ਿਆਦਾ ਹੋਵੇਗੀ।
ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਗੱਲ ਕਾਫੀ ਹੈਰਾਨ ਕਰਨ ਵਾਲੀ ਹੈ ਕਿ ਦਿੱਲੀ, ਮੁੰਬਈ, ਕੋਲਕਾਤਾ, ਬੇਂਗਲੂਰ, ਪੁਣੇ ਅਤੇ ਚੇਨਈ ਦੇ ਪਾਸ਼ ਇਲਾਕਿਆਂ ’ਚ ਰਹਿਣ ਵਾਲੇ ਅਮੀਰਾਂ ਨੇ ਅਜੇ ਤੱਕ ਆਪਣੀ ਇੱਛਾ ਨਾਲ ਸਬਸਿਡੀ ਨੂੰ ਛੱਡਣ ’ਤੇ ਅਮਲ ਨਹੀਂ ਕੀਤਾ ਹੈ। ਸਾਲਾਨਾ 5,000 ਰੁਪਏ ਤੋਂ ਘੱਟ ਦੀ ਸਬਸਿਡੀ ਇਨ੍ਹਾਂ ਅਮੀਰਾਂ ਦੇ ਲਈ ਕੁਝ ਵੀ ਨਹੀਂ ਹੈ।
ਨੈਕਸਸ 6 ਸਮਾਰਟਫੋਨ ਪਸੰਦ ਕਰਨ ਵਾਲਿਆਂ ਲਈ ਖੁਸ਼ਖਬਰੀ
NEXT STORY