ਨਵੀਂ ਦਿੱਲੀ- ਆਨਲਾਈਨ ਸ਼ਾਪਿੰਗ ਕੰਪਨੀ ਫਲਿਪਕਾਰਟ ਦਾ ਇਕ ਨਵਾਂ ਕਾਰਨਾਮਾ ਦੇਖਣ ਨੂੰ ਮਿਲਿਆ ਹੈ। ਸ਼ਾਪਿੰਗ ਕੰਪਨੀ ਫਲਿਪਕਾਰਟ ਵਲੋਂ ਗਾਹਕ ਨੂੰ ਪੈਨ ਡ੍ਰਾਈਵ ਦੀ ਥਾਂ ਵਾਰ-ਵਾਰ ਖਾਲੀ ਡਿੱਬਾ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਕਸਟਮਰ ਨੇ ਦੋਸ਼ ਲਗਾਇਆ ਹੈ ਕਿ ਅਜਿਹਾ ਇਕ ਵਾਰ ਨਹੀਂ ਸਗੋਂ ਤਿੰਨ ਵਾਰ ਹੋਇਆ। ਕਸਟਮਰ ਦਾ ਕਹਿਣਾ ਹੈ ਕਿ ਪਰੇਸ਼ਾਨ ਹੋ ਕੇ ਉਸ ਨੇ ਤੀਜੀ ਵਾਰ ਡਿਲੀਵਰੀ ਬੁਆਏ ਤੋਂ ਪੈਕੇਟ ਰਿਸੀਵ ਕਰਦੇ ਸਮੇਂ ਪੂਰੇ ਘਟਨਾਕ੍ਰਮ ਦੀ ਵੀਡੀਓ ਬਣਾ ਲਈ।
ਮੈਸੂਰ ਦੇ ਰਹਿਣ ਵਾਲੇ ਆਦਰਸ਼ ਆਨੰਦਨ ਨੇ ਫਲਿਪਕਾਰਟ ਤੋਂ 550 ਰੁਪਏ ਕੀਮਤ ਵਾਲੀ ਇਕ ਪੈਨ ਡ੍ਰਾਈਵ ਆਰਡਰ ਕੀਤੀ ਸੀ। ਆਨੰਦ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਖਾਲੀ ਪੈਕੇਟ ਮਿਲਿਆ ਤਾਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਫਲਿਪਕਾਰਟ ਨੂੰ ਕੀਤੀ। ਆਦਰਸ਼ ਮੁਤਾਬਕ ਉਨ੍ਹਾਂ ਨੇ ਮੁੜ ਤੋਂ ਪੈਨ ਡ੍ਰਾਈਵ ਦਾ ਆਰਡਰ ਕੀਤਾ। ਇਸ ਵਾਰ ਵੀ ਪੈਕੇਟ ਖਾਲੀ ਮਿਲਿਆ ਅਤੇ ਜਦੋਂ ਇਸ ਦੀ ਸ਼ਿਕਾਇਤ ਕੀਤੀ ਤਾਂ ਕੰਪਨੀ ਨੇ ਕਿਹਾ ਕਿ ਉਹ ਖੁਦ ਹੀ ਪੈਨ ਡ੍ਰਾਈਵ ਰੱਖ ਕੇ ਜਾਨ ਬੁਝ ਕੇ ਮੁੱਦਾ ਬਣਾ ਰਹੇ ਹਨ।
ਆਦਰਸ਼ ਦਾ ਕਹਿਣਾ ਹੈ ਕਿ ਦੋ ਵਾਰ ਅਜਿਹਾ ਹੋਣ 'ਤੇ ਉਨ੍ਹਾਂ ਨੇ ਤੀਜੀ ਵਾਰ ਮਾਮਲੇ ਦੀ ਵੀਡੀਓ ਬਣਾਉਣ ਦਾ ਫੈਸਲਾ ਕੀਤਾ। ਆਦਰਸ਼ ਨੇ ਦੱਸਿਆ ਕਿ ਵੀਡੀਓ ਦੇਖਣ ਤੋਂ ਬਾਅਦ ਕੰਪਨੀ ਨੇ ਉਨ੍ਹਾਂ ਨੂੰ 3 ਹਜ਼ਾਰ ਰੁਪਏ ਦਾ ਮੁਆਵਜ਼ਾ ਆਫਰ ਕੀਤਾ ਹੈ ਪਰ ਉਨ੍ਹਾਂ ਨੇ ਠੁਕਰਾ ਦਿੱਤਾ। ਉਧਰ ਫਲਿਪਕਾਰਟ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਛੇਤੀ ਹੀ ਬਚਾਅ ਦੇਵੇਗੀ।
ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਦਾ ਅੱਜ 5ਵਾਂ ਦਿਨ (ਵੀਡੀਓ)
NEXT STORY