ਕੋਲੰਬੀਆ— ਡਰੱਗਜ਼ ਦੀ ਤਸਕਰੀ ਕਰਨਾ ਕਾਨੂੰਨੀ ਅਪਰਾਧ ਹੈ ਪਰ ਇਸ ਕਾਰੋਬਾਰ ਦਾ ਸਾਇਆ ਕਈ ਦੇਸ਼ਾਂ 'ਤੇ ਛਾਇਆ ਹੋਇਆ ਹੈ ਅਤੇ ਲੋਕ ਡਰੱਗ ਤਸਕਰੀ ਦੇ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ ਅਤੇ ਇਸ ਲਈ ਆਪਣੀ ਜਾਨ 'ਤੇ ਵੀ ਖੇਡ ਜਾਂਦੇ ਹਨ। ਇਸ ਕੰਮ ਵਿਚ ਕਈ ਵਾਰ ਬੱਚਿਆਂ ਦੀ ਮਦਦ ਵੀ ਲਈ ਜਾਂਦੀ ਹੈ। ਅਮਰੀਕਾ ਦੇ ਕੋਲੰਬੀਆ ਵਿਚ ਰਹਿਣ ਵਾਲੇ ਇਕ ਪਿਤਾ ਨੇ ਆਪਣੀ ਹੀ 11 ਸਾਲਾ ਬੇਟੀ ਦੇ ਪੇਟ ਵਿਚ ਕੋਕੀਨ ਦੇ 104 ਕੈਪਸੂਲ ਪਾ ਦਿੱਤੇ। ਉਹ ਅਜਿਹਾ ਕਰਕੇ ਉਸ ਨੂੰ ਪੁਲਸ ਦੀਆਂ ਨਜ਼ਰਾਂ ਤੋਂ ਬਚਦਾ ਹੋਇਆ ਕੋਲੰਬੀਆ ਤੋਂ ਸਪੇਨ ਦੇ ਮੈਡ੍ਰਿਡ ਲੈ ਕੇ ਜਾਣਾ ਚਾਹੁੰਦਾ ਹੈ। ਇਨ੍ਹਾਂ ਕੈਪਸੂਲਾਂ ਦੀ ਕੀਮਤ 4 ਲੱਖ ਰੁਪਏ ਸੀ।
ਪੇਟ 'ਚ ਪ੍ਰੈਸ਼ਰ ਵਧਣ ਕਾਰਨ ਕੈਪਸੂਲ ਉਸ ਦੇ ਪੇਟ ਵਿਚ ਹੀ ਫਟ ਗਏ। ਬੱਚੀ ਦੀ ਹਾਲਤ ਵਿਗੜਦੀ ਦੇਖ ਕੇ ਉਸ ਦਾ ਪਿਤਾ ਉਸ ਨੂੰ ਸੈਂਟਡਿਆਗੋ ਦੇ ਡੀ ਕੈਲੀ ਹਸਪਤਾਲ ਲੈ ਗਿਆ। ਡਾਕਟਰਾਂ ਨੇ ਉਥੇ ਬੱਚੀ ਦੀ ਸਰਜਰੀ ਕੀਤੀ। ਇਸ ਦੌਰਾਨ ਉਸ ਦਾ ਪਿਤਾ ਉਸ ਨੂੰ ਛੱਡ ਕੇ ਫਰਾਰ ਹੋ ਗਿਆ। ਜਦੋਂ ਡਾਕਟਰਾਂ ਨੂੰ ਪਤਾ ਲੱਗਾ ਕਿ ਬੱਚੀ ਦੀ ਸਰੀਰ ਵਿਚ ਡਰੱਗ ਸੀ ਤਾਂ ਉਹ ਹੈਰਾਨ ਰਹਿ ਗਏ। ਸਰਜਰੀ ਨਾਲ ਬੱਚੀ ਦੀ ਜ਼ਿੰਦਗੀ ਤਾਂ ਬਚ ਗਈ ਪਰ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਕੌੜਾ ਅਨੁਭਵ ਹੋ ਨਿਬੜਿਆ ਕਿਉਂਕਿ ਉਸ ਦੇ ਪਿਤਾ ਨੇ ਕੁਝ ਪੈਸਿਆਂ ਲਈ ਉਸ ਨੂੰ ਜਾਨਵਰਾਂ ਵਾਂਗ ਇਸਤੇਮਾਲ ਕੀਤਾ। ਪੁਲਸ ਮੁਤਾਬਕ ਇਸ ਤਰ੍ਹਾਂ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਜਦੋਂ ਇਸ ਤਰ੍ਹਾਂ ਬੱਚਿਆਂ ਦੀ ਜ਼ਿੰਦਗੀ ਦਾਅ 'ਤੇ ਲਗਾ ਕੇ ਤਸਕਰੀ ਕੀਤੀ ਜਾਂਦੀ ਹੈ।
ਕੈਮਰਨ ਪਾਰਟੀ ਨੂੰ ਇਕ ਹੋਰ ਚੋਣਾਂ 'ਚ ਹਾਰਨ ਦਾ ਖਤਰਾ
NEXT STORY