ਨਿਊਯਾਰਕ-ਅਮਰੀਕਾ ਦੇ ਵ੍ਹਾਈਟ ਹਾਊਸ 'ਚ ਸੈਨੇਟ ਸਰਵਿਸ ਦੇ ਅਧਿਕਾਰੀਆਂ ਨੇ ਆਯੋਵਾ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਤੋਂ ਬਾਅਦ ਉਸਦੀ ਕਾਰ 'ਚੋਂ ਪਿਸਤੌਲਾਂ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ। ਗੁਪਤ ਸਰਵਿਸ ਦੇ ਬੁਲਾਰੇ ਨਿਕਾਲੇ ਮੇਨੋਰ ਨੇ ਦੱਸਿਆ ਕਿ ਆਯੋਵਾ ਦੇ ਦਵੇਨਪੋਰਟ ਦੇ ਆਰ. ਜੇ. ਕਫੇਇਸ (41) ਨੂੰ ਈ ਸਟਰੀਟ ਐਨ.ਡਬਲਿਊ 'ਚ ਯੂਨੀਫਾਰਮ ਡਿਵੀਜ਼ਨ ਦੇ ਅਧਿਕਾਰੀਆਂ ਨੇ ਰੋਕਿਆ ਅਤੇ ਦੱਸਿਆ ਕਿ ਕਿਸੇ ਨੇ ਆਯੋਵਾ 'ਚ ਵ੍ਹਾਈਟ ਹਾਊਸ ਜਾਣ ਲਈ ਉਸ ਨੂੰ ਕਿਹਾ। ਵ੍ਹਾਈਟ ਹਾਊਸ 'ਚ ਘੁਸਪੈਠ ਕਰਨ ਵਾਲੇ ਘੁਸਪੈਠੀਏ ਨੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਧਮਕੀ ਨਹੀਂ ਦਿੱਤੀ ਪਰ ਉਸਦਾ ਵਿਵਹਾਰ ਸ਼ੱਕੀ ਲੱਗ ਰਿਹਾ ਸੀ। ਉਥੇ ਸਥਿਤੀ ਅਧਿਕਾਰੀਆਂ ਨੇ ਆਯੋਵਾ ਟੈਗ ਲੱਗੇ ਵੌਲਸਵੇਗਨ ਪਸਾਟ ਉਸਦੇ ਵਾਹਨ ਦੀ ਜਾਂਚ ਕੀਤੀ, ਜੋ 15ਵੀਂ ਅਤੇ 16ਵੀਂ ਸਟਰੀਟ ਵਿਚਾਲੇ ਕਾਂਸਟੀਊਸ਼ਨ ਐਵਨਿਊ 'ਚ ਖੜੀ ਸੀ।
11 ਸਾਲਾ ਕੁੜੀ ਦੇ ਪੇਟ 'ਚੋਂ ਮਿਲੇ ਕੋਕੀਨ ਦੇ 104 ਸਾਲ ਕੈਪਸੂਲ
NEXT STORY