ਇਸਲਾਮਾਬਾਦ- ਰੂਸ ਦੇ ਵਿਦੇਸ਼ ਮੰਤਰੀ ਸੇਰਗੇ ਸ਼ੋਇਗੂ ਵੀਰਵਾਰ ਨੂੰ ਇਥੇ ਪਹੁੰਚ ਕੇ ਦੋ ਪੱਖੀ ਰੱਖਿਆ ਸਹਿਯੋਗ ਸੁਧਾਰਣ ਅਤੇ ਫੌਜੀ ਯੰਤਰਾਂ ਦੀ ਵਿਕਰੀ ਦੇ ਮੁੱਦਿਆਂ 'ਤੇ ਪਾਕਿਸਤਾਨ ਦੀ ਅਗਵਾਈ ਲਈ ਗੱਲਬਾਤ ਕਰਣਗੇ।
ਹੁਣ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ ਪਰ ਮੰਤਰੀ ਵੀਰਵਾਰ ਸ਼ਾਮ ਨੂੰ ਪਰਤਣ ਤੋਂ ਪਹਿਲਾਂ ਇਸਲਾਮਾਬਾਦ 'ਚ ਮਹੱਤਵਪੂਰਨ ਮੀਟਿੰਗ ਕਰਣਗੇ।
ਇਕ ਅਖਬਾਰ ਨੇ ਖਬਰ ਦਿੱਤੀ ਹੈ ਕਿ ਸ਼ੋਇਗੂ ਦੇ ਦੌਰੇ 'ਤੇ ਦੋਵੇਂ ਧਿਰਾਂ ਰੱਖਿਆ ਸਹਿਯੋਗ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕਰਣਗੇ।
ਰੂਸ ਅਤੇ ਪਾਕਿਸਤਾਨ ਰੱਖਿਆ ਸਹਿਯੋਗ ਨੂੰ ਵਧਾਉਣ ਦੀ ਦਿਸ਼ਾ 'ਚ ਕੰਮ ਕਰ ਰਹੇ ਹਨ। ਹਾਲ ਹੀ ਦੇ ਸਾਲਾਂ 'ਚ ਦੋਹਾਂ ਦੇਸ਼ਾਂ ਦੇ ਫੌਜੀ ਕਮਾਂਡਰਾਂ ਦੀਆਂ ਆਪਸੀ ਯਾਤਰਾਵਾਂ ਇਸ ਸਬੰਧ 'ਚ ਹੋਈ ਤਰੱਕੀ ਦਾ ਸੰਕੇਤ ਹੈ।
ਇਹ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਖਬਰਾਂ ਆਈਆਂ ਹਨ ਕਿ ਮਾਸਕੋ ਨੇ ਪਾਕਿਸਤਾਨ ਨੂੰ ਐਮ. ਆਈ. 35 ਹੈਲੀਕਾਪਟਰ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਭਾਰਤ-ਪਾਕਿਸਤਾਨ ਦੀ ਸ਼ਬਦੀ ਜੰਗ 'ਚ ਨਹੀਂ ਫਸੇਗਾ ਅਫਗਾਨਿਸਤਾਨ : ਕਰਜ਼ਈ
NEXT STORY