ਪਠਾਨਕੋਟ (ਸ਼ਾਰਦਾ)-ਪੰਜ ਸਾਲਾ ਬਾਲਕ ਦੇ ਨਾਲ ਬਦਫੈਲੀ ਕਰਨ ਦੇ ਦੋਸ਼ੀ ਨੂੰ ਵੀਰਵਾਰ ਨੂੰ ਮਾਣਯੋਗ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਸ਼੍ਰੀ ਰਜੀਵ ਕਾਲੜਾ ਦੀ ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ 10 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਰਕਾਰੀ ਵਕੀਲ ਜੇ.ਪੀ. ਬੈਂਸ ਨੇ ਦੱਸਿਆ ਕਿ ਤਾਰਾਗੜ੍ਹ ਪੁਲਸ ਨੇ ਬੀਤੀ 5 ਜੂਨ 2014 ਨੂੰ ਸੁਨੀਲ ਕੁਮਾਰ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਭਾੜੋਚੱਕ ਨੂੰ ਬੱਚੇ ਦੇ ਨਾਲ ਵਰਗਲਾ ਕੇ ਬਦਫੈਲੀ ਕੀਤਾ ਸੀ। ਤਾਰਾਗੜ੍ਹ ਪੁਲਸ ਨੇ ਦੋਸ਼ੀ ਦੇ ਵਿਰੁੱਧ ਆਈ.ਪੀ.ਸੀ. ਦੀ ਧਾਰਾ 377 ਦੇ ਤਹਿਤ ਮਾਮਲਾ ਦਰਜ ਕੀਤਾ ਸੀ ਜਿਸ ਦੀ ਸੁਣਵਾਈ ਕਰਦੇ ਹੋਏ ਮਾਣਯੋਗ ਅਦਾਲਤ ਨੇ ਵੀਰਵਾਰ ਨੂੰ ਦੋਸ਼ੀ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ।
‘ਪਹਿਲਾਂ ਪਤੀ ਤੋਂ ਕਰਵਾ ਦਿੱਤਾ ਦੂਰ ਹੁਣ ਖੁਦ ਵੀ ਸਾਥ ਨਹੀਂ ਦੇ ਰਿਹਾ’
NEXT STORY