ਇਸਲਾਮਾਬਾਦ-ਅਫਗਾਨਿਸਤਾਨ ਸਰਹੱਦ ਦੇ ਕੋਲ ਪਾਕਿਸਤਾਨ ਦੇ ਤਣਾਅਗ੍ਰਸਤ ਕਬਾਇਲੀ ਇਲਾਕੇ 'ਚ ਵੀਰਵਾਰ ਦੀ ਰਾਤ ਨੂੰ ਇਕ ਅਮਰੀਕੀ ਡ੍ਰੋਨ ਹਮਲੇ 'ਚ ਕਰੀਬ ਅੱਠ ਅੱਤਵਾਦੀਆਂ ਦੀ ਮੌਤ ਹੋ ਗਈ। ਆਧਿਕਾਰਤ ਸੂਤਰਾਂ ਨੇ ਦੱਸਿਆ ਕਿ ਦੱਤਾ ਖੇਲ ਖੇਤਰ 'ਚ ਡ੍ਰੋਨ ਵਲੋਂ ਦੋ ਮਿਜ਼ਾਈਲਾਂ ਦਾਗੀਆਂ ਗਈਆਂ, ਜਿਸ 'ਚ ਅੱਠ ਅੱਤਵਾਦੀ ਮਾਰੇ ਗਏ। ਇਸ ਤੋਂ ਪਹਿਲਾਂ ਸਾਲ ਦੀ ਸ਼ੁਰੂਆਤ 'ਚ ਪਾਕਿਸਤਾਨ ਸਰਕਾਰ ਨੂੰ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਨਾਲ ਸੱਤ ਸਾਲ ਤੋਂ ਚੱਲੇ ਆ ਰਹੇ ਵਿਦਰੋਹ ਨੂੰ ਖਤਮ ਕਰਨ ਸੰਬੰਧੀ ਗੱਲਬਾਤ ਅਧੀਨ ਇਹ ਡ੍ਰੋਨ ਹਮਲੇ ਬੰਦ ਕਰ ਦਿੱਤੇ ਗਏ ਸਨ। ਹਾਲਾਂਕਿ ਬਾਅਦ 'ਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਮਈ 'ਚ ਅੱਤਵਾਦੀ ਟਿਕਾਣਿਆਂ ਨੂੰ ਖਤਮ ਕਰਨ ਲਈ ਡ੍ਰੋਨ ਹਮਲਿਆਂ ਦੀ ਆਗਿਆ ਦੇ ਦਿੱਤੀ ਸੀ। ਪਾਕਿਸਤਾਨ ਨੇ ਇਨ੍ਹਾਂ ਡ੍ਰੋਨ ਹਮਲਿਆਂ ਦੀ ਕਿਸੇ ਰਾਸ਼ਟਰ ਦੀ ਪ੍ਰਭੂਸੱਤਾ ਨੂੰ ਖਤਮ ਕਰਨ ਵਾਲਾ ਕਹਿੰਦੇ ਹੋਏ ਇਸਦੀ ਅਲੋਚਨਾ ਕੀਤੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਨੇ ਜੂਨ 'ਚ ਤਾਲਿਬਾਨ ਖਿਲਾਫ ਜ਼ਰਬ-ਏ-ਅਜ਼ਬ. ਮੁਹਿੰਮ ਚਲਾਈ ਸੀ।
ਇਰਾਕ 'ਚ ਹਵਾਈ ਹਮਲੇ 'ਚ ਆਈ. ਐਸ. ਨੇਤਾ ਦੇ ਮਾਰੇ ਜਾਣ ਦੀ ਕੀਤੀ ਪੁਸ਼ਟੀ
NEXT STORY