ਲੁਧਿਆਣਾ : ਅਕਾਲੀ ਆਗੂ ਦਲਜੀਤ ਸਿੰਘ ਚੀਮਾ ਵਲੋਂ ਭਾਜਪਾ ਨੇਤਾ ਨਵਜੋਤ ਸਿੰਘ ਸਿੱਧੂ ਖਿਲਾਫ ਕੀਤੀ ਗਈ ਸ਼ਿਕਾਇਤ ਹੁਣ ਪਾਰਟੀ ਹਾਈ ਕਮਾਨ ਕੋਲ ਪੁੱਜ ਗਈ ਹੈ। ਇਸ ਦੀ ਪੁਸ਼ਟੀ ਭਾਜਪਾ ਦੇ ਆਗੂ ਅਤੇ ਭਾਜਪਾ ਸੂਬਾ ਪ੍ਰਧਾਨ ਕਮਲ ਸ਼ਰਮਾ ਹੋਰਾਂ ਕੀਤੀ। ਸ਼ਰਮਾ ਦਾ ਕਹਿਣਾ ਹੈ ਕਿ ਹੁਣ ਪਾਰਟੀ ਪ੍ਰਧਾਨ ਅਮਿਤ ਸ਼ਾਹ ਸਿੱਧੂ ਬਾਰੇ ਫੈਸਲਾ ਲੈਣਗੇ।
ਇਸ ਮੌਕੇ ਜਦੋਂ ਸੂਬਾ ਭਾਜਪਾ ਪ੍ਰਧਾਨ ਤੋਂ ਸਿੱਧੂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਿੱਧੂ ਮਾਮਲੇ 'ਤੇ ਆਪਣੇ ਵਿਚਾਰ ਦੇਣ ਤੋਂ ਇਨਕਾਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਦੇ ਸ਼ਬਦੀ ਹਮਲਿਆਂ ਤੋਂ ਬਾਅਦ ਅਕਾਲੀ-ਭਾਜਪਾ ਰਿਸ਼ਤਿਆਂ ਵਿਚ ਕੁੱਝ ਤਲਖੀ ਆ ਗਈ ਸੀ ਜਿਸ ਤੋਂ ਬਾਅਦ ਅਕਾਲੀ ਆਗੂਆਂ ਵਲੋਂ ਸਿੱਧੂ ਦੀ ਸ਼ਿਕਾਇਤ ਭਾਜਪਾ ਹਾਈ ਕਮਾਨ ਕੋਲ ਕੀਤੀ ਗਈ ਸੀ।
ਟਰੈਕਟਰ ਹੇਠਾਂ ਦੱਬਣ ਕਾਰਨ ਵਿਅਕਤੀ ਦੀ ਮੌਤ
NEXT STORY