ਇਸਲਾਮਾਬਾਦ-ਅਫਗਾਨਿਸਤਾਨ ਸਰਹੱਦ ਦੇ ਨੇੜੇ ਪਾਕਿਸਤਾਨ ਦੇ ਤਣਾਅਗ੍ਰਸਤ ਕਬਾਇਲੀ ਇਲਾਕੇ 'ਚ ਕੱਲ ਰਾਤ ਇਕ ਅਮਰੀਕੀ ਡਰੋਨ ਹਮਲੇ 'ਚ ਲਗਭਗ 8 ਅੱਤਵਾਦੀਆਂ ਦੀ ਮੌਤ ਹੋ ਗਈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਉੱਤਰੀ ਵਜ਼ੀਰਿਸਤਾਨ ਏਜੰਸੀ ਦੇ ਦੱਤਾਖੇਲ ਇਲਾਕੇ ਵਿਚ ਡਰੋਨ ਵਲੋਂ ਦੋ ਮਿਜ਼ਾਈਲਾਂ ਦਾਗੀਆਂ ਗਈਆਂ, ਜਿਨ੍ਹਾਂ ਵਿਚ 8 ਅੱਤਵਾਦੀ ਮਾਰੇ ਗਏ।
ਪੇਸ਼ਾਵਰ 'ਚ ਬੰਬ ਧਮਾਕਾ, 2 ਦੀ ਮੌਤ
ਪੇਸ਼ਾਵਰ-ਪਾਕਿਸਤਾਨ ਦੇ ਪੇਸ਼ਾਵਰ 'ਚ ਸੁਰੱਖਿਆ ਬਲਾਂ ਦੀ ਗੱਡੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀ ਸ਼ਾਕਰ ਬੰਗਸ ਨੇ ਦੱਸਿਆ ਕਿ ਸ਼ਹਿਰ ਦੀ ਮਾਥਾ ਬਾਜ਼ਾਰ 'ਚ ਇਕ ਮੋਟਰਸਾਈਕਲ 'ਚ ਇਹ ਬੰਬ ਲਗਾਇਆ ਗਿਆ ਸੀ। ਸੁਰੱਖਿਆ ਬਲਾਂ ਦੀ ਗੱਡੀ ਜਿਉਂ ਹੀ ਲੰਘਣ ਲੱਗੀ ਤਾਂ ਰਿਮੋਟ ਸੰਚਾਲਕ ਬੰਬ ਧਮਾਕਾ ਕਰ ਦਿੱਤਾ ਗਿਆ।
ਪਾਕਿ ਅਤੇ ਰੂਸ ਨੇ ਰੱਖਿਆ ਸਹਿਯੋਗ ਲਈ ਕੀਤਾ ਸਮਝੌਤਾ
NEXT STORY