ਲੁਧਿਆਣਾ, (ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਚੱਲ ਰਹੀ ਖਿੱਚੋਤਾਣ ਅਤੇ ਖਟਾਸ ਦੇ ਦਰਸ਼ਨ ਦਿਦਾਰ ਅੱਜ ਲੁਧਿਆਣਾ ਵਿਖੇ ਸਿਵਲ ਹਸਪਤਾਲ ਸਥਿਤ ਜੱਚਾ-ਬੱਚਾ ਹਸਪਤਾਲ ਦੇ ਉਦਘਾਟਨ ਕਰਨ ਮੌਕੇ ਪੁੱਜੇ ਪੰਜਾਬ ਦੇ ਸਿਹਤ ਮੰਤਰੀ ਤੇ ਭਾਜਪਾ ਦੇ ਨੇਤਾ ਸੁਰਜੀਤ ਕੁਮਾਰ ਜਿਆਣੀ ਦੇ ਸਵਾਗਤ ਲਈ ਲੁਧਿਆਣਾ ਦੇ ਭਾਜਪਾ ਧੜੇ ਵਲੋਂ ਲਗਾਏ ਗਏ ਧੜਾ ਧੜ ਬੋਰਡਾਂ 'ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਫੋਟੋ ਭਾਲੀ ਨਹੀਂ ਜਾ ਰਹੀ ਸੀ। ਲੁਧਿਆਣਾ ਦੇ ਸੈਂਟਰਲ ਵਿਧਾਨ ਸਭਾ ਹਲਕੇ ਵਿਚ ਅਤੇ ਭਾਜਪਾ ਦੇ ਗੜ੍ਹ ਵਿਚ ਸਾਬਕਾ ਮੰਤਰੀ ਗੁਸਾਈਂ ਦੇ ਰਾਜਸੀ ਭਗਤਾਂ ਨੇ ਲਗਾਏ ਬੋਰਡਾਂ ਵਿਚ ਸਭ ਤੋਂ ਪਹਿਲਾਂ ਮੋਦੀ, ਅਮਿਤ ਸ਼ਾਹ ਤੇ ਗੁਸਾਈਂ, ਕਮਲ ਸ਼ਰਮਾ ਦੀ ਫੋਟੋ ਲਗਾ ਕੇ ਹਾਰਦਿਕ ਜੀ ਆਇਆਂ ਨੂੰ ਮੰਤਰੀ ਸਾਹਿਬ ਨੂੰ ਪੁਕਾਰ ਰਿਹਾ ਸੀ।
ਇਥੇ ਦੱਸਣਾ ਉਚਿਤ ਹੋਵੇਗਾ ਕਿ ਅੱਜ ਦੇ ਇਸ ਕਰੋੜਾਂ ਰੁਪਏ ਦੀ ਲਾਗਤ ਨਾਲ ਆਲੀਸ਼ਾਨ ਉਸਾਰੀ ਹਸਪਤਾਲ ਦੀ ਬਿਲਡਿੰਗ ਦੇ ਉਦਘਾਟਨ ਮੌਕੇ ਅਕਾਲੀ ਦਲ ਨੇਤਾ ਦਿਖਾਈ ਨਹੀਂ ਦਿੱਤੇ, ਇੰਝ ਲੱਗ ਰਿਹਾ ਸੀ ਕਿ ਜਿਵੇਂ ਲੁਧਿਆਣਾ ਵਿਚੋਂ ਅਕਾਲੀ ਖੰਭ ਲਾ ਕੇ ਉਡ ਗਏ ਹੋਣ? ਕੇਵਲ ਲੁਧਿਆਣਾ ਸ਼ਹਿਰ ਦਾ ਮੇਅਰ ਅਤੇ ਇਕ ਸਥਾਨਕ ਅਕਾਲੀ ਨੇਤਾ ਕੁਲਵਿੰਦਰ ਸਿੰਘ ਇਸ ਸਮਾਗਮ ਵਿਚ ਸ਼ਾਮਲ ਸੀ ਅਤੇ ਉਹ ਵੀ ਆਪਣੇ ਆਪ ਨੂੰ ਘੱਟ ਗਿਣਤੀ ਵਿਚ ਮਹਿਸੂਸ ਕਰ ਰਿਹਾ ਸੀ। ਇਸ ਉਦਘਾਟਨ ਸਮਾਰੋਹ ਵਿਚ ਲੱਗੇ ਬੋਰਡਾਂ ਅਤੇ ਅਕਾਲੀਆਂ ਦੀ ਗੈਰ-ਹਾਜ਼ਰੀ ਇਹ ਸੰਕੇਤ ਦੇ ਰਹੀ ਸੀ ਕਿ ਆਉਣ ਵਾਲਾ ਕਲ ਗੱਠਜੋੜ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਅਜੇ ਚੰਦ ਦਿਨ ਪਹਿਲਾਂ ਹੀ ਭਾਜਪਾ ਦੇ ਚੋਟੀ ਦੇ ਨੇਤਾ ਸਾਬਕਾ ਐੱਮ. ਪੀ. ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਦੀ ਧਰਤੀ ਤੋਂ ਅਕਾਲੀਆਂ ਨੂੰ ਬਿਨਾਂ ਨਾਂ ਲਏ ਜੋ ਰਗੜੇ ਲਾਏ ਹਨ, ਉਸਦੀ ਚਰਚਾ ਅਜੇ ਠੰਢੀ ਨਹੀਂ ਸੀ ਹੋਈ ਜਦੋਂ ਭਾਜਪਾ ਦੇ ਸਥਾਨਕ ਨੇਤਾਵਾਂ ਨੇ ਮੁੱਖ ਮੰਤਰੀ ਬਾਦਲ ਤੇ ਸੁਖਬੀਰ ਬਾਦਲ ਦੀ ਫੋਟੋ ਨਾ ਛਾਪ ਕੇ ਆਪਣੀ ਅਸਲੀ ਤਸਵੀਰ ਦੇ ਅਕਾਲੀਆਂ ਨੂੰ ਦਰਸ਼ਨ ਕਰਵਾ ਦਿੱਤੇ ਹਨ। ਇਹ ਚਰਚਾ ਅੱਜ ਅਕਾਲੀਆਂ ਸਿਰ ਚੜ੍ਹ ਕੇ ਬੋਲ ਰਹੀ ਸੀ।
ਬਿਆਨਬਾਜ਼ੀ ਤੋ ਗੁਰੇਜ਼ ਕਰਨ ਮਿਸੇਜ਼ ਸਿੱਧੂ : ਕਮਲ ਸ਼ਰਮਾ (ਵੀਡੀਓ)
NEXT STORY