ਲੁਧਿਆਣਾ-ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੇ ਮੰਨਿਆ ਕਿ ਅਕਾਲੀ-ਭਾਜਪਾ ਵਿਚ ਜੋ ਬਿਆਨਬਾਜ਼ੀ ਚੱਲ ਰਹੀ ਹੈ। ਉਸ ਦਾ ਹੱਲ ਕੱਢਣ ਲਈ ਦੋਨਾਂ ਵਲੋਂ ਅਜੇ ਤੱਕ ਕੋਈ ਬੈਠਕ ਨਹੀਂ ਹੋਈ। ਅਖਬਾਰਾਂ 'ਚ ਹੀ ਬਿਆਨ ਆ ਰਹੇ ਹਨ ਤੇ ਅਕਾਲੀ ਦਲ ਨੇ ਵੀ ਨਵਜੋਤ ਸਿੰਘ ਸਿੱਧੂ ਬਾਰੇ ਕੋਈ ਲਿਖਤ ਸ਼ਿਕਾਇਤ ਨਹੀਂ ਦਿੱਤੀ। ਪ੍ਰਧਾਨ ਕਮਲ ਸ਼ਰਮਾ ਅੱਜ ਚੈਂਬਰ ਆਫ ਇੰਡਸਟ੍ਰੀਜ਼ ਐਂਡ ਕਮਰਸ਼ੀਅਲ ਅੰਡਰ ਟੇਕਿੰਗ ਵਲੋਂ ਲਗਾਈ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਆਏ ਸਨ। ਇਸ ਦੌਰਾਨ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਜਨਰਲ ਸੈਕਟਰੀ ਡਾ.ਦਲਜੀਤ ਸਿੰਘ ਚੀਮਾ ਨੇ ਉਨ੍ਹਾਂ ਨੂੰ ਫੋਨ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਨਵਜੋਤ ਸਿੱਧੂ ਪ੍ਰਤੀ ਜੋ ਨਾਰਾਜ਼ਗੀ ਸੀ। ਉਸ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੱਕ ਪਹੁੰਚਾ ਦਿੱਤਾ ਗਿਆ ਹੈ। ਬੀਤੇ ਦਿਨ ਜੰਮੂ-ਕਸ਼ਮੀਰ 'ਚ ਪਾਰਟੀ ਦੀ ਬੈਠਕ ਸੀ ਉਥੇ ਵੀ ਇਸ ਮਾਮਲੇ ਦੀ ਚਰਚਾ ਕੀਤੀ ਗਈ। ਫੈਸਲਾ ਪਾਰਟੀ ਹਾਈ ਕਮਾਂਡ ਨੇ ਲੈਣਾ ਹੈ। ਗੱਠਜੋੜ ਵਿਚ ਮਤਭੇਦ ਨੂੰ ਮੰਨਦੇ ਹੋਏ ਉਨ੍ਹਾਂ ਕਿਹਾ ਕਿ ਇੰਨੀ ਦਰਾਰ ਨਹੀਂ ਆਈ ਕਿ ਇਕ-ਦਮ ਤੋਂ ਅਲੱਗ ਹੋ ਜਾਈਏ। ਉਨ੍ਹਾਂ ਦਾ ਇਸ਼ਾਰਾ ਦਿੱਤਾ ਕਿ ਜੇਕਰ ਅਕਾਲੀ ਦਲ ਸਹੀ ਰਸਤੇ 'ਤੇ ਆ ਜਾਵੇ ਤਾਂ ਦਰਾਰ ਖਤਮ ਹੋ ਸਕਦੀ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਅਕਾਲੀ ਦਲ ਭਾਜਪਾ ਨੂੰ ਡਿਪਟੀ ਮੁੱਖ ਮੰਤਰੀ ਦਾ ਪੱਦ ਨਹੀਂ ਰਿਹਾ ਤਾਂ ਇਸ ਲਈ ਇਹ ਮਤਭੇਦ ਪੈਦਾ ਹੋ ਰਹੇ ਹਨ। ਇਸ 'ਤੇ ਉਨ੍ਹਾਂ ਨੇ ਕਿਹਾ ਕਿ ਭਾਜਪਾ ਪਦ ਲਈ ਕਦੀ ਅਲੱਗ ਨਹੀਂ ਹੁੰਦੀ। ਨਗਰ ਨਿਗਮ ਚੋਣਾਂ 'ਚ ਉਨ੍ਹਾਂ ਕਿਹਾ ਕਿ ਫਿਲਹਾਲ ਪਾਰਟੀ ਮਿਲਜੁਲ ਕੇ ਚੋਣਾਂ ਲੜੇਗੀ।
ਨਵਜੋਤ ਸਿੱਧੂ ਦਾ ਮਾਮਲਾ ਭਾਜਪਾ ਆਪਣੇ ਪੱਧਰ 'ਤੇ ਵੇਖੇ : ਬਾਦਲ
NEXT STORY