ਵਾਸ਼ਿੰਗਟਨ— ਵਾਈਟ ਹਾਊਸ ਵੱਲੋਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਅਗਲੇ ਸਾਲ ਜਨਵਰੀ ਵਿਚ ਭਾਰਤ ਯਾਤਰਾ ਤੋਂ ਪਹਿਲਾਂ ਇਸ ਇਤਿਹਾਸਕ ਯਾਤਰਾ ਦੀ ਰੂਪ ਰੇਖਾ ਤਿਆਰ ਕਰਨ ਦੇ ਲਈ ਅਗਲੇ ਹਫਤੇ ਇਕ ਸੀਨੀਅਰ ਡਿਪਲੋਮੈਟ ਨੂੰ ਭਾਰਤ ਭੇਜੇਗਾ।
ਵਿਦੇਸ਼ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੀ ਉਪ ਵਿਦੇਸ਼ ਮੰਤਰੀ ਨਿਸ਼ਾ ਬਿਸਵਾਲ ਚਰਚਾ ਅਤੇ ਦੋਪੱਖੀ ਬੈਠਕਾਂ ਦੇ ਲਈ ਨਵੀਂ ਦਿੱਲੀ ਜਾਵੇਗੀ। ਵਿਦੇਸ਼ ਵਿਭਾਗ ਦਾ ਫੈਸਲਾ ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੋਸ਼ ਅਰਨੇਸਟ ਵੱਲੋਂ ਇਹ ਘੋਸ਼ਣਾ ਕੀਤੇ ਜਾਣ ਤੋਂ ਬਾਅਦ ਆਇਆ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਰਾਸ਼ਟਰਪਤੀ ਓਬਾਮਾ 2015 ਵਿਚ ਨਵੀਂ ਦਿੱਲੀ ਦੇ ਗਣਤੰਤਰ ਦਿਵਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਣ ਲਈ ਭਾਰਤ ਜਾਣਗੇ।
ਬਿਸਵਾਲ 23 ਨਵੰਬਰ ਤੋਂ ਪੰਜ ਦਸੰਬਰ ਤੱਕ ਦੀ ਆਪਣੀ ਯਾਤਰਾ ਦੌਰਾਨ ਕਾਠਮੰਡੂ ਵੀ ਜਾਵੇਗੀ ਅਤੇ 18ਵੇਂ ਸਿਖਰ ਸੰਮੇਲਨ ਵਿਚ ਅਮਰੀਕਾ ਦੀ ਅਗਵਾਈ ਕਰੇਗੀ। ਇਸ ਵਿਚ ਪ੍ਰਧਾਨ ਮੰਤਰੀ ਮੋਦੀ ਸਮੇਤ ਦੇਸ਼ਾਂ ਦੱਸ ਦੇਸ਼ਾਂ ਦੇ ਨੇਤਾ ਸ਼ਾਮਲ ਹੋਣਗੇ।
ਸਿੰਗਾਪੁਰ ਨੇ ਭਾਰਤੀ ਕਲਾਕਾਰ ਦੀਆਂ ਰਚਨਾਵਾਂ ਦੀ ਨਹਿਰੂ ਕੇਂਦਰ 'ਚ ਲੱਗੇਗੀ ਪ੍ਰਦਰਸ਼ਨ
NEXT STORY