ਕਵੀਟੋ-ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਦੀ ਸਵੀਡਨ 'ਚ ਆਪਣੀ ਗ੍ਰਿਫਤਾਰੀ ਖਿਲਾਫ ਦਾਇਰ ਕੀਤੀ ਗਈ ਪਟੀਸ਼ਨ ਰੱਦ ਹੋਣ ਦੇ ਇਕ ਦਿਨ ਬਾਅਦ ਇਕਵਾਡੋਰ ਨੇ ਕਿਹਾ ਕਿ ਅਸਾਂਜੇ ਜਦੋਂ ਤੱਕ ਚਾਹੇ, ਉਨ੍ਹਾਂ ਨੂੰ ਰਾਜਨੀਤਿਕ ਸ਼ਰਨ ਦਿੱਤੀ ਜਾਵੇਗੀ। ਸਵੀਡਨ ਭੇਜੇ ਜਾਣ ਤੋਂ ਬਚਣ ਲਈ ਅਸਾਂਜੇ ਨੇ ਪਿਛਲੇ ਦੋ ਸਾਲਾਂ ਤੋਂ ਇਕਵਾਡੋਰ ਦੇ ਲੰਡਨ ਸਥਿਤ ਦੂਤਘਰ 'ਚ ਸ਼ਰਨ ਲੈ ਰੱਖੀ ਹੈ। ਸਵੀਡਨ 'ਚ ਅਸਾਂਜੇ ਨਾਲ ਕਥਿਤ ਯੌਨ ਉਤਪੀੜਣ ਬਾਰੇ ਪੁੱਛਗਿੱਛ ਕੀਤੀ ਜਾਣੀ ਹੈ।
ਅਸਾਂਜੇ ਨੇ ਆਪਣੀ ਗ੍ਰਿਫਤਾਰੀ ਲਈ ਜਾਰੀ ਹੁਕਮ ਰੱਦ ਕਰਨ ਦੇ ਵਿਰੋਧ 'ਚ ਅਪੀਲ ਕੀਤੀ ਸੀ ਜਿਸ ਨੂੰ ਵੀਰਵਾਰ ਨੂੰ ਰੱਦ ਕਰ ਦਿੱਤਾ ਗਿਆ। ਇਕਵਾਡੋਰ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਕੀਵਟੋ ਇਕ ਵਾਰ ਫਿਰ ਦੋਹਰਾਉਂਦ ਹੈ ਕਿ ਜੂਲੀਅਨ ਅਸਾਂਜੇ ਨੂੰ ਦਿੱਤੀ ਗਈ ਸ਼ਰਨ ਸਹੀ ਹੈ ਤੇ ਜਦੋਂ ਤੱਕ ਅਸਾਂਜੇ ਚਾਹੇ, ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਰਹੇਗੀ। ਜ਼ਿਕਰਯੋਗ ਹੈ ਕਿ ਅਸਾਂਜੇ 2010 'ਚ ਸਵੀਡਨ ਗਏ ਸਨ ਤੇ ਇਸ ਯਾਤਰਾ ਦੌਰਾਨ ਦੋ ਮਹਿਲਾਵਾਂ ਨੇ ਉਸ 'ਤੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਸੀ।
ਓਬਾਮਾ ਦੀ ਯਾਤਰਾ ਤੋਂ ਪਹਿਲਾਂ ਨਿਸ਼ਾ ਬਿਸਵਾਲ ਕਰੇਗੀ ਭਾਰਤ ਦਾ ਦੌਰਾ
NEXT STORY