ਕਾਠਮੰਡੂ— ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਘ (ਦਕਸ਼ੇਸ਼) ਦੇ 18ਵੇਂ ਸਿਖਰ ਸੰਮੇਲਨ ਦਾ ਏਜੰਡਾ ਤਿਆਰ ਕਰਨ ਦੇ ਲਈ ਸੰਯੁਕਤ ਸਕੱਤਰ ਪੱਧਰ ਦੀ ਇਕ ਦਿਨਾਂ ਬੈਠਕ ਸ਼ਨੀਵਾਰ ਨੂੰ ਸ਼ੁਰੂ ਹੋਈ। ਬੈਠਕ ਵਿਚ ਦਕਸ਼ੇਸ਼ ਸਿਖਰ ਸੰਮੇਲਨ ਨੂੰ ਲੈ ਕੇ ਕਾਠਮੰਡੂ ਦੇ ਘੋਸ਼ਣਾ ਪੱਤਰ ਨੂੰ ਆਖਰੀ ਰੂਪ ਦਿੱਤਾ ਜਾਵੇਗਾ। ਨੇਪਾਲ ਦੇ ਵਿਦੇਸ਼ ਮੰਤਰੀ ਮਹਿੰਦਰ ਬਹਾਦਰ ਪਾਂਡੇ ਨੇ ਸ਼ੁੱਕਰਵਾਰ ਨੂੰ ਕਿਹਾ, 'ਦਕਸ਼ੇਸ਼ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰਾਲਿਆਂ ਦੇ ਸੰਯੁਕਤ ਸਕੱਤਰ ਬੈਠਕ ਵਿਚ ਹਿੱਸਾ ਲੈਣਗੇ ਅਤੇ ਦਕਸ਼ੇਸ਼ ਨਾਲ ਸੰਬੰਧਤ ਮੁੱਦਿਆਂ 'ਤੇ ਚਰਚਾ ਕਰਨਗੇ। ' ਪਾਂਡੇ ਨੇ ਕਿਹਾ ਕਿ ਸਾਰਕ ਪ੍ਰੋਗਰਾਮਿੰਗ ਕਮੇਟੀ ਦਾ 49ਵਾਂ ਸ਼ੈਸ਼ਨ ਲੋੜ ਪੈਣ 'ਤੇ ਕਾਠਮੰਡੂ ਦੇ ਘੋਸ਼ਣਾ ਪੱਤਰ ਵਿਚ ਬਦਲਾਅ ਅਤੇ ਸੁਧਾਰ ਵੀ ਕਰ ਸਕਦਾ ਹੈ, ਜੋ ਮੈਂਬਰ ਦੇਸ਼ਾਂ ਨੂੰ ਪਹਿਲਾਂ ਤੋਂ ਭੇਜੇ ਜਾ ਚੁੱਕੇ ਹਨ। 32 ਸੂਤਰੀ ਘੋਸ਼ਣਾ ਪੱਤਰ ਵਿਚ ਪਿਛਲੇ ਸਮਝੌਤਿਆਂ ਅਤੇ ਸੰਧੀਆਂ ਨੂੰ ਲਾਗੂ ਕਰਨ 'ਤੇ ਜ਼ੋਰ ਦਿੰਦੇ ਹੋਏ ਸ਼ਾਂਤੀ ਅਤੇ ਖੁਸ਼ਹਾਲੀ ਲਈ ਮੈਂਬਰ ਦੇਸ਼ਾਂ ਦੇ ਵਿਚ ਇਕਜੁਟਤਾ ਵਧਾਉਣ ਦੀ ਗੱਲ ਕਹੀ ਗਈ ਹੈ। ਦਕਸ਼ੇਸ਼ ਸੰਮੇਲਨ 26 ਨਵੰਬਰ ਨੂੰ ਸ਼ੁਰੂ ਹੋਵੇਗਾ, ਜਿਸ ਵਿਚ ਸਾਰੇ ਦੇਸ਼ਾਂ ਦੇ ਮੁਖੀ ਹਿੱਸਾ ਲੈਣਗੇ।
ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀਆਂ ਉਦਘਾਟਨੀ ਰਸਮਾਂ ਸੰਬੰਧੀ ਵਿਸ਼ੇਸ਼ ਸਮਾਗਮ
NEXT STORY