ਰਾਜਪੁਰਾ, (ਮਸਤਾਨਾ)- ਰਾਜਪੁਰਾ ਰੇਲਵੇ ਪੁਲਸ ਨੇ ਰੇਲਵੇ ਸਟੇਸ਼ਨ ਤੋਂ ਇਕ ਵਿਅਕਤੀ ਨੂੰ 5 ਕਿਲੋ ਚਰਸ ਸਣੇ ਕਾਬੂ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਰਾਜਪੁਰਾ ਰੇਲਵੇ ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਰੇਲਵੇ ਪੁਲਸ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਕਸ਼ਮੀਰ ਸਿੰਘ ਨੇ ਸਣੇ ਪੁਲਸ ਫੋਰਸ ਰੇਲਵੇ ਸਟੇਸ਼ਨ 'ਤੇ ਦੌਰਾਨੇ ਚੈਕਿੰਗ ਪਲੇਟਫਾਰਮ ਨੰਬਰ ਇਕ 'ਤੇ ਹੱਥ 'ਚ ਥੈਲਾ ਚੁੱਕੀ ਖੜੇ ਇਕ ਵਿਅਕਤੀ ਦੀ ਸ਼ਕ ਪੈਣ 'ਤੇ ਜਦੋਂ ਤਲਾਸ਼ੀ ਲਈ ਤਾਂ ਉਸ ਦੇ ਥੈਲੇ ਵਿਚੋਂ 5 ਕਿਲੋ ਚਰਸ ਬਰਮਦ ਹੋਈ। ਪੁਲਸ ਨੇ ਦੋਸ਼ੀ ਗੁਡੋ ਅੰਸਾਰੀ ਵਾਸੀ ਬਿਹਾਰ ਨੂੰ ਕਾਬੂ ਕਰਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਬਿਹਾਰ ਤੋਂ ਲੈ ਕੇ ਆਇਆ ਸੀ ਅਤੇ ਲੁਧਿਆਣਾ ਵਿਖੇ ਸਪਲਾਈ ਕਰਨਾ ਸੀ।
ਰਾਜੇਸ਼ ਬਾਘਾ ਨੂੰ ਮਿਲੇਗਾ ਗੁਰੂ ਰਵਿਦਾਸ ਰਤਨ ਰਾਸ਼ਟਰੀ ਐਵਾਰਡ
NEXT STORY