ਚੰਡੀਗੜ੍ਹ-ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਵਸ 'ਤੇ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ, ਜਿਸ 'ਚ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਲ ਹੋਈਆਂ। ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ 'ਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ 'ਚ ਸੈਕਟਰ-22 ਦੇ ਗੁਰਦੁਆਰੇ 'ਚੋਂ ਸ਼ੁਰੂ ਹੋ ਕੇ ਸੈਕਟਰ-17,8,7,19,21,22,22,23 ਹੁੰਦੇ ਹੋਏ ਸੈਕਟਰ-37 ਦੇ ਗੁਰਦੁਆਰਾ ਸਾਹਿਬ 'ਚ ਪੂਰਾ ਹੋਇਆ।
ਇਸ ਨਗਰ ਕੀਰਤਨ 'ਚ ਬੱਚੇ ਵੀ ਸ਼ਾਮਲ ਹੋਏ। ਨਗਰ ਕੀਰਤਨ 'ਚ ਸਾਬਕਾ ਕੇਂਦਰੀ ਮੰਤਰੀ ਪਵਨ ਨੇ ਵੀ ਸ਼ਿਰੱਕਤ ਕੀਤੀ। ਨਗਰ ਕੀਰਤਨ 'ਚ 300 ਮੀਟਰ ਉੱਚੀ ਪਗੜੀ ਪਹਿਨ ਕੇ ਬਲਵੀਰ ਸਿੰਘ ਵੀ ਆਕਰਸ਼ਣ ਦਾ ਕੇਂਦਰ ਬਣੇ ਰਹੇ। ਸੰਗਤਾਂ ਨੇ ਬੜੀ ਹੀ ਸ਼ਰਧਾ ਨਾਲ ਨਗਰ ਕੀਰਤਨ ਦਾ ਸਮਾਪਨ ਕੀਤਾ।
ਅਣਪਛਾਤੇ ਚੋਰ ਰਿਵਾਲਵਰ ਅਤੇ ਨਕਦੀ ਲੈ ਕੇ ਫਰਾਰ
NEXT STORY