ਮੇਹਟੀਆਣਾ (ਸੰਜੀਵ,ਇੰਦਰਜੀਤ)-ਹੁਸ਼ਿਆਰਪੁਰ-ਫਗਵਾੜਾ ਮੁੱਖ ਮਾਰਗ 'ਤੇ ਸਥਿਤ ਪਿੰਡ ਮਾਨਾ ਵਿਖੇ ਸੜ੍ਹਕ ਹਾਦਸੇ ਦੌਰਾਨ ਇਕ ਵਿਅਕਤੀ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਟਰੱਕ ਡਰਾਈਵਰ ਦੇ ਸਹਾਇਕ ਸਤਨਾਮ ਸਿੰਘ ਪੁੱਤਰ ਅਜੈਬ ਸਿੰਘ, ਵਾਸੀ ਜੰਡਿਆਲਾ ਨੇ ਦੱਸਿਆ ਕਿ ਸਤਨਾਮ ਸਿੰਘ ਤੇ ਡਰਾਈਵਰ ਪੱਪੂ ਪੁੱਤਰ ਬਿੱਕਰ ਸਿੰਘ ਪਿੰਡ ਨਰਿਆਲਾ ਟਰੱਕ ਵਿਪਚ ਆਲੂ ਲੋਡ ਕਰਨ ਲਈ ਹੁਸ਼ਿਆਰਪੁਰ ਤੋਂ ਫਗਵਾੜਾ ਵਾਲੀ ਸਾਈਡ ਜਾ ਰਹੇ ਸਨ। ਪਿੰਡ ਮਾਨਾ ਬਲਿਸ ਪਬਲਿਕ ਸਕੂਲ ਦੇ ਨੇੜੇ ਰਸਤਾ ਪੁੱਛਣ ਲਈ ਪੱਪੂ ਡਰਾਈਵਰ ਉਤਰਿਆਂ ਤੇ ਹੁਸ਼ਿਆਰਪੁਰ ਵਲੋਂ ਆ ਰਹੀ ਚਿੱਟੇ ਰੰਗ ਦੀ ਅਣਪਛਾਤੀ ਕਾਰ ਉਸ ਨੂੰ ਟੱਕਰ ਮਾਰ ਕੇ ਫਰਾਰ ਹੋ ਗਈ, ਜਿਸ ਕਾਰਨ ਪੱਪੂ ਪੁੱਤਰ ਸ੍ਰੀ ਬਿੱਕਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਮੌਕੇ ਥਾਣਾ ਮੇਹਟੀਆਣਾ ਦੇ ਏ.ਐੱਸ.ਆਈ ਭੁਪਿੰਦਰ ਸਿੰਘ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਹੈਰਤਅੰਗੇਜ਼ ਕਰਤੱਬ ਦੇਖ ਹੈਰਾਨ ਰਹਿ ਜਾਵੋਗੇ (ਦੇਖੋ ਤਸਵੀਰਾਂ)
NEXT STORY