ਪੰਨਾ- ਕੋਤਵਾਲੀ ਥਾਣਾ ਅਧੀਨ ਪੁਰਾਣਾ ਪੰਨਾ ਪਿੰਡ ਦੇ ਇਕ ਮਕਾਨ 'ਚੋਂ ਸੋਮਵਾਰ ਨੂੰ ਇਕ ਔਰਤ ਅਤੇ ਉਸ ਦੇ ਤਿੰਨ ਬੱਚਿਆਂ ਦੀ ਲਾਸ਼ ਸੜੀ-ਗਲੀ ਹਾਲਤ 'ਚ ਮਿਲੀ ਹੈ। ਪੁਲਸ ਇੰਸਪੈਕਟਰ ਆਰ.ਡੀ ਪ੍ਰਜਾਪਤੀ ਨੇ ਦੱਸਿਆ ਹੈ ਕਿ ਪੁਰਾਣਾ ਪੰਨਾ ਪਿੰਡ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਪਿੰਡ ਦੇ ਇਕ ਘਰ 'ਚੋਂ ਬਦਬੂ ਆ ਰਹੀ ਹੈ ਅਤੇ ਘਰ ਦਾ ਦਰਵਾਜ਼ਾ ਵੀ ਬਾਹਰ ਤੋਂ ਬੰਦ ਹੈ। ਪੁਲਸ ਨੇ ਜਦੋਂ ਘਰ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਘਰ 'ਚ 40 ਸਾਲ ਦੀ ਸਾਵਿਤਰੀ ਬਾਈ, ਉਸ ਦੀ 17 ਸਾਲ ਦੀ ਬੇਟੀ ਸ਼ਿਲਪਾ, 14 ਸਾਲ ਦਾ ਬੇਟਾ ਪੁਸ਼ਪ ਇੰਦਰ ਅਤੇ 10 ਸਾਲਾਂ ਕਰਨ ਦੀਆਂ ਲਾਸ਼ਾਂ ਸੜੀ-ਗਲੀ ਹਾਲਤ 'ਚ ਬਰਾਮਦ ਹੋਈਆਂ। ਪ੍ਰਜਾਪਤੀ ਨੇ ਦੱਸਿਆ ਕਿ ਲਾਸ਼ਾਂ ਤਿੰਨ ਚਾਰ ਦਿਨ ਪੁਰਾਣੀਆਂ ਲੱਗ ਰਹੀਆਂ ਹਨ ਅਤੇ ਉਸ 'ਚ ਕੀੜੇ ਪੈ ਗਏ ਸਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਛੱਤਰਪੁਰ ਤੋਂ ਐਫ.ਐਸ.ਐਲ ਅਧਿਕਾਰੀ ਦੇ ਨਾਲ ਖੋਜ਼ੀ ਕੁੱਤੇ ਵੀ ਬੁਲਾਏ ਗਏ। ਉਨ੍ਹਾਂ ਦੱਸਿਆ ਕਿ ਸਾਵਿਤਰੀ ਬਾਈ ਸਾਲ 1995 'ਚ ਅਮਾਨਗੰਜ਼ 'ਚ ਆਪਣੇ ਪਤੀ ਦਯਾਰਾਮ ਪੇਂਟਰ ਦੀ ਹੱਤਿਆ ਦੇ ਦੋਸ਼ 'ਚ ਜੇਲ ਜਾ ਚੁੱਕੀ ਅਤੇ ਜੇਲ ਤੋਂ ਵਾਪਸ ਆਉਣ ਤੋਂ ਬਾਅਦ ਉਹ ਪੁਰਾਣਾ ਪੰਨਾ ਪਿੰਡ 'ਚ ਪ੍ਰਕਾਸ਼ ਭਾਟ ਨਾਂ ਦੇ ਵਿਅਕਤੀ ਦੇ ਨਾਲ ਰਹਿਣ ਲੱਗੀ ਪਰ ਸਾਲ 2010 'ਚ ਜਦੋਂ ਪ੍ਰਕਾਸ਼ ਨੇ ਉਸ ਦੇ ਸਾਬਕਾ ਪਤੀ ਦੀ ਬੇਟੀ ਦੇ ਨਾਲ ਮਾੜਾ ਵਿਵਹਾਰ ਕੀਤਾ ਤਾਂ ਉਸ ਨੇ ਪੁਲਸ 'ਚ ਸ਼ਿਕਾਇਤ ਕੀਤੀ ਸੀ ਅਤੇ ਪ੍ਰਕਾਸ਼ ਨੂੰ ਜੇਲ ਹੋ ਗਈ। ਉਨ੍ਹਾਂ ਦੱਸਿਆ ਕਿ ਜੇਲ ਤੋਂ ਵਾਪਸ ਆਉਣ ਤੋਂ ਬਾਅਦ ਹੀ ਪ੍ਰਕਾਸ਼ ਗਾਇਬ ਹੋ ਗਿਆ ਹੈ। ਪ੍ਰਜਾਪਤਾ ਨੇ ਕਿਹਾ ਹੈ ਕਿ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੁਲਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੜਕ ਹਾਦਸੇ 'ਚ ਸੀ. ਆਰ. ਪੀ. ਐੱਫ ਦੇ ਦੋ ਜਵਾਨਾਂ ਦੀ ਮੌਤ
NEXT STORY