ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ ਖਿਲਾਫ ਕੱਢੀ ਭੜਾਸ
ਸੰਗਰੂਰ (ਰੂਪਕ) - ਯੂਥ ਅਕਾਲੀ ਦਲ ਵਪਾਰ ਸੈੱਲ ਦੇ ਆਗੂਆਂ ਨੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਮੀਟਿੰਗ ਕੀਤੀ, ਜਿਸ ਵਿਚ ਨੇਤਾਵਾਂ ਨੇ ਟਿਕਟ ਦੇ ਇਛੁੱਕਾਂ ਵਲੋਂ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਖਿਲਾਫ ਭੜਾਸ ਕੱਢੀ। ਯੂਥ ਅਕਾਲੀ ਦਲ ਵਪਾਰ ਸੈੱਲ ਨੇ ਹਾਈਕਮਾਨ ਤੋਂ ਮੰਗ ਕੀਤੀ ਕਿ ਪਾਰਟੀ ਵਲੋਂ ਵਫਾਦਾਰ ਕਿਸੇ ਵੀ ਵਰਕਰ ਨੂੰ ਟਿਕਟ ਦਿੱਤੀ ਜਾਵੇਗੀ ਤਾਂ ਪਾਰਟੀ ਦਾ ਸਮਰਥਨ ਕੀਤਾ ਜਾਵੇਗਾ ਪਰ ਜੇਕਰ ਕਿਸੇ ਬਾਹਰੀ ਨੂੰ ਟਿਕਟ ਮਿਲੀ ਤਾਂ ਪਾਰਟੀ ਦਾ ਭਾਰੀ ਨੁਕਸਾਨ ਹੋਵੇਗਾ। ਵਪਾਰ ਸੈੱਲ ਦੇ ਪ੍ਰਧਾਨ ਹੈਪੀ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਲਈ ਦਿਨ-ਰਾਤ ਇਕ ਕਰਨ ਵਾਲੇ ਵਰਕਰਾਂ ਨੂੰ ਹੀ ਨਗਰ ਕੌਂਸਲ ਚੋਣਾਂ ਵਿਚ ਤਰਜੀਹ ਮਿਲਣੀ ਚਾਹੀਦੀ ਹੈ। ਜੇਕਰ ਪਾਰਟੀ ਵਿਚ ਸ਼ਾਮਿਲ ਹੋਏ ਨੂੰ ਪਾਰਟੀ ਦੀ ਟਿਕਟ ਮਿਲੀ ਤਾਂ ਉਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਨੇ ਸਾਫ਼ ਕੀਤਾ ਕਿ ਉਹ ਨਗਰ ਕੌਂਸਲ ਚੋਣਾਂ ਵਿਚ ਟਿਕਟ ਦੇ ਦਾਅਵੇਦਾਰ ਨਹੀਂ ਹੈ ਪਰ ਸ਼ਹਿਰ ਦੇ ਕਰੀਬ 50 ਨੇਤਾਵਾਂ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਹੈ ਕਿ ਜੇਕਰ ਕਿਸੇ ਬਾਹਰੀ ਉਮੀਦਵਾਰ ਨੂੰ ਟਿਕਟ ਮਿਲੀ ਤਾਂ ਇਹ ਪਾਰਟੀ ਲਈ ਠੀਕ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪਾਰਟੀ ਲਈ ਕੰਮ ਕਰਨ ਵਾਲੇ ਵਰਕਰ ਦਾ ਸਮਰਥਨ ਕੀਤਾ ਜਾਵੇਗਾ ਚਾਹੇ ਪਾਰਟੀ ਕਿਸੇ ਨੂੰ ਵੀ ਟਿਕਟ ਦੇਵੇ, ਵਿਰੋਧ ਨਹੀਂ ਹੋਵੇਗਾ ਪਰ ਜੇਕਰ ਕਿਸੇ ਬਾਹਰੀ ਉਮੀਦਵਾਰ ਨੂੰ ਪਾਰਟੀ ਨੇ ਟਿਕਟ ਨਾਲ ਨਵਾਜਿਆ ਤਾਂ ਵਰਕਰਾਂ ਦੇ ਅਸੰਤੋਸ਼ ਨਾਲ ਹਾਈਕਮਾਨ ਨੂੰ ਹੀ ਨਿਬੜਣਾ ਪਵੇਗਾ। ਇਸ ਮੌਕੇ ਅਕਾਲੀ ਨੇਤਾ ਥਲੇਸ ਬਾਗ ਕਾਲੋਨੀ ਨਿਵਾਸੀ ਰਾਜੇਸ਼ ਗੋਇਲ, ਪ੍ਰੇਮ ਪਾਲ, ਰਾਜੀਵ ਮਿੱਤਲ, ਧਰਮਿੰਦਰ ਬਾਮਾ, ਪੂਰਨ ਕੁਮਾਰ, ਅਨਿਲ ਸੇਠੀ, ਮੁਬਾਰਕ ਮਹਿਲ ਕਾਲੋਨੀ ਨਿਵਾਸੀ ਮਮਿਤ ਗੋਇਲ, ਅਗਰਵਾਲ ਕਾਲੋਨੀ ਨਿਵਾਸੀ ਦਿਨੇਸ਼ ਗੋਇਲ, ਅਨਾਜ ਮੰਡੀ ਨਿਵਾਸੀ ਜਤਿੰਦਰ ਗਰਗ, ਮਾਨ ਕਾਲੋਨੀ ਨਿਵਾਸੀ ਬੌਬੀ ਸਮਾਨਾ ਅਤੇ ਸੰਦੀਪ ਦਾਨਿਆ, ਗੁਰੂ ਨਾਨਕ ਕਾਲੋਨੀ ਨਿਵਾਸੀ ਸੰਜੇ ਸ਼ਰਮਾ, ਪ੍ਰੇਮ ਬਸਤੀ ਨਿਵਾਸੀ ਦੀਪਕ ਕੁਮਾਰ, ਛੋਟਾ ਚੌਕ ਨਿਵਾਸੀ ਹਰੀਸ਼ ਕੁਮਾਰ, ਕਿਸ਼ਨਪੁਰਾ ਕਾਲੋਨੀ ਨਿਵਾਸੀ ਮਦਨ ਕੁਮਾਰ, ਫਰੈਂਡਜ਼ ਕਾਲੋਨੀ ਨਿਵਾਸੀ ਰਮਨੀਸ਼ ਗੁਪਤਾ ਨੇ ਕਿਹਾ ਕਿ ਉਹ ਉਸ ਉਮੀਦਵਾਰ ਦਾ ਸਮਰਥਨ ਕਰਨਗੇ, ਜੋ ਵਾਰਡ ਨਿਵਾਸੀ ਹੋਵੇਗਾ ਅਤੇ ਪਾਰਟੀ ਦਾ ਵਫਾਦਾਰ ਵਰਕਰ ਹੋਵੇਗਾ।
ਸ਼ਰਾਬ ਨੂੰ ਵੀ ਮਾਰੂ ਨਸ਼ੇ ਦੀ ਮਾਨਤਾ ਦਿੱਤੀ ਜਾਵੇ : ਗੁਜਰਾਂ
NEXT STORY