ਮਾਲੀ-ਮਾਲੀ 'ਚ ਇਬੋਲਾ ਦਾ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ ਅਤੇ ਇਸਦੇ ਨਾਲ ਪੱਛਮੀ ਅਫਰੀਕਾ ਦੇਸ਼ 'ਚ ਇਬੋਲਾ ਦੇ ਮਾਮਲੇ ਵਧ ਕੇ 8 ਹੋ ਗਏ ਹਨ ਜਦੋਂਕਿ 271 ਲੋਕ ਜਾਂਚ ਦੇ ਘੇਰੇ 'ਚ ਹਨ। ਮਾਲੀ ਸਰਕਾਰ ਨੇ ਹਾਲਾਂਕਿ ਇਬੋਲਾ ਦੇ ਇਸ ਨਵੇਂ ਮਾਮਲੇ 'ਤੇ ਜ਼ਿਆਦਾ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਇਸ ਨਵੇਂ ਮਾਮਲੇ ਦਾ ਐਲਾਨ ਸ਼ਨੀਵਾਰ ਨੂੰ ਇਬੋਲਾ ਦੇ ਇਕ ਮਾਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਕੀਤਾ ਗਿਆ ਹੈ।
ਸਰਕਾਰ ਨੇ ਇਕ ਰਿਪੋਰਟ 'ਚ ਕਿਹਾ ਕਿ 271 ਲੋਕਾਂ ਦੇ ਇਬੋਲਾ ਪੀੜਤਾਂ ਦੇ ਸੰਪਰਕ 'ਚ ਆਉਣ ਦਾ ਸ਼ੱਕ ਹੈ, ਇਸ ਲਈ ਸਾਰੇ ਲੋਕਾਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ ਮਾਲੀ 'ਚ ਜਿਨ੍ਹਾਂ ਛੇ ਲੋਕਾਂ ਨੂੰ ਇਬੋਲਾ ਹੋਇਆ ਸੀ, ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮਾਲੀ ਇਬੋਲਾ ਨਾਲ ਪੀੜਤ ਛੇਵਾਂ ਪੱਛਮੀ ਅਫਰੀਕੀ ਦੇਸ਼ ਹੈ।
ਮਿਸਾਲ: ਦੇਖੋ ਗਾਈਡ ਦਾ ਅਰਬਪਤੀ ਤੱਕ ਦਾ ਸਫਰ
NEXT STORY