ਬੀਜਿੰਗ— ਇਕ ਗਾਈਡ ਦਾ ਕੰਮ ਲੋਕਾਂ ਨੂੰ ਰਸਤਾ ਦਿਖਾਉਣਾ ਹੁੰਦਾ ਹੈ ਪਰ ਇਸ ਗਾਈਡ ਦੀ ਜ਼ਿੰਦਗੀ ਦਾ ਸਫਰ ਇਕ ਅਜਿਹਾ ਸਫਰ ਹੈ, ਜਿਸ ਤੋਂ ਵੀ ਲੋਕਾਂ ਨੂੰ ਜੀਵਨ ਜਿਊਣ ਦੀ ਸੇਧ ਮਿਲੇਗੀ। ਇਸ ਗਾਈਡ ਨੇ ਆਪਣੇ ਜੀਵਨ ਵਿਚ ਹੀ ਇਕ ਆਮ ਜਿਹੇ ਵਿਅਕਤੀ ਤੋਂ ਅਰਬਪਤੀ ਤੱਕ ਦਾ ਸਫਰ ਤੈਅ ਕਰ ਲਿਆ।
ਚੀਨ ਦੇ ਰਹਿਣ ਵਾਲੇ ਜੈਕ ਮਾ ਨੇ ਜ਼ਮੀਨੀ ਸੰਘਰਸ਼ ਨਾਲ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ। ਜਦੋਂ ਉਹ 13 ਸਾਲਾਂ ਦੇ ਸਨ ਤਾਂ ਇੰਗਲਿਸ਼ ਸਿੱਖਣ ਲਈ ਜੱਦੋਜ਼ਹਿਦ ਕਰ ਰਹੇ ਸਨ ਪਰ ਉਨ੍ਹਾਂ ਦਾ ਜਨੂੰਨ ਅਜਿਹਾ ਸੀ ਕਿ ਇਕ ਹੋਟਲ ਦੇ ਨੇੜੇ ਸਵੇਰੇ 5 ਵਜੇ ਤੋਂ ਇੰਤਜ਼ਾਰ ਕਰਦੇ ਸਨ, ਜਿੱਥੇ ਵਿਦੇਸ਼ੀ ਟੂਰਿਸਟ ਠਹਿਰਦੇ ਸਨ। ਗਾਈਡ ਦੇ ਤੌਰ 'ਤੇ ਉਹ ਚੀਨ ਆਉਣ ਵਾਲੇ ਵਿਦੇਸ਼ੀਆਂ ਨਾਲ ਗੱਲਬਾਤ ਕਰਕੇ ਨਾ ਸਿਰਫ ਆਪਣੀ ਇੰਗਲਸ਼ਿ ਸੁਧਾਰਨ ਦੀ ਕੋਸ਼ਿਸ਼ ਕਰਦੇ ਸਗੋਂ ਪੱਛਮੀ ਤੌਰ ਤਰੀਕਿਆਂ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਦੇ।
ਅੱਗੇ ਵਧਣ ਦੇ ਲਈ ਉਨ੍ਹਾਂ ਨੇ ਟਰਾਂਸਲੇਸ਼ਨ ਕੰਪਨੀ ਸ਼ੁਰੂ ਕੀਤੀ। 1995 ਵਿਚ ਉਹ ਅਮਰੀਕਾ ਗਏ। ਉੱਥੇ ਇਕ ਦੋਸਤ ਦੇ ਰਾਹੀਂ ਇੰਟਰਨੈੱਟ ਨੂੰ ਜਾਣਨ-ਸਮਝਣ ਦਾ ਮੌਕਾ ਮਿਲਿਆ। ਇਹ ਜੈਕ ਦੀ ਜ਼ਿੰਦਗੀ ਦਾ ਇਕ ਟਰਨਿੰਗ ਪੁਆਇੰਟ ਬਣ ਗਿਆ। ਉਨ੍ਹਾਂ ਨੇ ਇੰਟਰਨੈੱਟ 'ਤੇ ਬੀਅਰ ਸ਼ਬਦ ਲਿਖਿਆ। ਸਰਚ ਕਰਨ 'ਤੇ ਜਰਮਨ ਬੀਅਰ, ਅਮਰੀਕਨ ਬੀਅਰ ਸ਼ਬਦ ਮਿਲੇ ਪਰ ਚੀਨ ਦਾ ਨਾਂ ਇਸ ਖੇਤਰ ਵਿਚ ਕਿਤੇ ਵੀ ਨਹੀਂ ਸੀ। ਇਥੋਂ ਹੀ ਉਸ ਨੂੰ ਚੀਨ ਦੇ ਨਾਂ ਨਾਲ ਹੋਮਪੇਜ ਬਣਾਉਣ ਦੀ ਪ੍ਰ੍ਰੇਰਣਾ ਮਿਲ ਗਈ। ਹੋਮ ਪੇਜ ਬਣਾਉਣ ਤੋਂ ਕੁਝ ਘੰਟਿਆਂ ਦੇ ਅੰਤਰਾਲ ਵਿਚ ਕਈ ਦੇਸ਼ਾਂ ਤੋਂ ਈਮੇਲ ਮਿਲਣ ਲੱਗੇ ਅਤੇ ਜੈਕ ਇੰਟਰਨੈੱਟ ਦੀ ਤਾਕਤ ਨੂੰ ਸਮਝ ਗਏ।
ਜੈਕ ਨੇ ਸਭ ਤੋਂ ਪਹਿਲਾਂ ਚਾਈਨਾ ਪੇਜੇਜ਼ ਦੇ ਨਾਂ ਨਾਲ ਇਕ ਇੰਟਰਨੈੱਟ ਕੰਪਨੀ ਬਣਾਈ। ਇਹ ਸਾਈਟ ਯੈਲੋ ਪੇਜਾਂ ਦੀ ਸਾਈਟ ਸੀ ਪਰ ਜੈਕ ਦਾ ਇਹ ਪ੍ਰਯੋਗ ਅਸਫਲ ਰਿਹਾ। ਨਿਰਾਸ਼ ਜੈਕ ਨੇ ਵਣਜ ਮੰਤਰਾਲੇ ਵਿਚ ਨੌਕਰੀ ਸ਼ੁਰੂ ਕਰ ਦਿੱਤੀ। ਕੁਝ ਦਿਨਾਂ ਬਾਅਦ ਉਨ੍ਹਾਂ ਨੇ ਫਿਰ ਤੋਂ ਹਿੰਮਤ ਕੀਤੀ ਅਤੇ ਅਲੀਬਾਬਾ ਦੀ ਸ਼ੁਰੂਆਤ ਕੀਤੀ। ਇਸ ਵਾਰ ਸਫਲਤਾ ਉਨ੍ਹਾਂ ਦੇ ਕਦਮ ਚੁੰਮਣ ਲੱਗੀ। ਇਕ ਇੰਟਰਵਿਊ ਵਿਚ ਜੈਕ ਨੇ ਦੱਸਿਆ ਕਿ ਉਨ੍ਹਾਂ ਨੇ ਹਾਵਰਡ ਵਿਚ ਸਪੀਚ ਦਿੱਤੀ। ਉੱਥੇ ਮੌਜੂਦ ਇਕ ਕੰਪਨੀ ਦੇ ਸੀ. ਓ. ਨੇ ਉਨ੍ਹਾਂ ਦੇ ਬਾਰੇ ਵਿਚ ਕਿਹਾ ਕਿ ਉਹ ਪਾਗਲ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਜੈਕ ਜਿਸ ਤਰ੍ਹਾਂ ਕੰਪਨੀ ਚਲਾਉਂਦਾ ਹੈ, ਉਸ ਤਰ੍ਹਾਂ ਨਹੀਂ ਚਲਾਈ ਜਾ ਸਕਦੀ। ਜੈਕ ਨੇ ਹਿੰਮਤ ਕੀਤੀ ਅਤੇ ਅਲੀਬਾਬਾ ਦੀ ਸ਼ੁਰੂਆਤ ਕੀਤੀ।
ਈ-ਕਾਮਰਸ ਕੰਪਨੀ ਅਲੀਬਾਬਾ ਦੇ ਫਾਊਂਡਰ ਜੈਕ ਮਾ ਦੀ ਸਫਲਤਾ ਦੀ ਕਹਾਣੀ ਦੰਗ ਕਰਨ ਵਾਲੀ ਹੈ। ਇਕ ਸਾਧਾਰਨ ਜਿਹੇ ਗਾਈਡ ਤੋਂ ਉਹ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ। ਉਨ੍ਹਾਂ ਦੀ ਜਾਇਦਾਦ 130800 ਕਰੋੜ ਰੁਪਏ ਮੰਨੀਂ ਜਾਂਦੀ ਹੈ। ਇਕ ਸਮਾਂ ਸੀ, ਜਦੋਂ ਕੇ . ਐੱਫ. ਸੀ. ਨੇ ਉਨ੍ਹਾਂ ਨੂੰ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਇਕ ਦਿਨ ਇੰਟਰਨੈੱਟ ਨੂੰ ਦੇਖਣ-ਸਮਝਣ ਦੇ ਨਾਲ ਹੀ ਉਨ੍ਹਾਂ ਦੀ ਦੁਨੀਆ ਬਦਲ ਗਈ।
ਵਾਲੀਬਾਲ ਮੈਚ 'ਚ ਆਤਮਘਾਤੀ ਹਮਲੇ 'ਚ 40 ਹਲਾਕ
NEXT STORY