ਮੈਲਬੋਰਨ— ਭਾਰਤੀ ਜਿੱਥੇ ਵੀ ਜਾਂਦੇ ਹਨ ਆਪਣੀ ਇਕ ਵੱਖਰੀ ਅਨੋਖੀ ਪਛਾਣ ਬਣਾ ਲੈਂਦੇ ਹਨ। ਇਹ ਹੱਕ ਮੰਗਣਾ ਨਹੀਂ ਜਾਣਦੇ ਸਗੋਂ ਸਮਝ-ਬੂਝ ਨਾਲ ਆਪਣੇ ਹੱਕਾਂ ਲਈ ਲੜਦੇ ਹਨ। ਇਸ ਦੀ ਇਕ ਝਲਕ ਇਸ ਵਾਰ ਆਸਟ੍ਰੇਲੀਆ ਦੇ ਵਿਕਟੋਰੀਆ ਵਿਚ ਹੋਣ ਵਾਲੀਆਂ ਚੋਣਾਂ ਵਿਚ ਵੀ ਦੇਖਣ ਨੂੰ ਮਿਲੇਗੀ। ਵਿਕਟੋਰੀਆ ਵਿਚ ਭਾਰਤੀ ਮੂਲ ਦੇ ਕਰੀਬ 1.10 ਲੱਖ ਲੋਕ ਰਹਿੰਦੇ ਹਨ। ਇਸ ਸੂਬੇ ਵਿਚ 29 ਨਵੰਬਰ ਨੂੰ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਵਿਚ ਭਾਰਤੀਆਂ ਖਾਸ ਤੌਰ 'ਤੇ ਪੰਜਾਬੀਆਂ ਵੱਲੋਂ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਉਮੀਦ ਹੈ। ਨਾ ਸਿਰਫ ਵੋਟਰਾਂ ਵਜੋਂ ਸਗੋਂ ਪੰਜਾਬੀ ਇੱਥੇ ਚੋਣਾਂ ਵਿਚ ਦਮਦਾਰ ਉਮੀਦਵਾਰੀ ਪੇਸ਼ ਕਰ ਰਹੇ ਹਨ। ਇਸ ਸਾਲ ਇਕ ਦਰਜਨ ਦੇ ਕਰੀਬ ਪੰਜਾਬੀ ਚੋਣ ਮੈਦਾਨ ਵਿਚ ਹਨ। ਇਨ੍ਹਾਂ ਵਿਚ ਲਿਬਰਲ, ਲੇਬਰ, ਗਰੀਨਜ਼ ਤੇ ਆਸਟ੍ਰੇਲੀਅਨ ਕ੍ਰਿਸ਼ਚੀਅਨ ਪਾਰਟੀਆਂ ਦੇ ਨੁਮਾਇੰਦੇ ਵੀ ਸ਼ਾਮਲ ਹਨ।
ਇਸ ਵਾਰ ਲੇਬਰ ਪਾਰਟੀ ਵੱਲੋਂ ਸੰਜੈ ਨਾਥਨ ਚੋਣ ਮੌਦਾਨ ਵਿਚ ਮੌਜੂਦ ਹਨ ਜਦੋਂ ਕਿ ਲਿਬਰਲ ਪਾਰਟੀ ਦੀ ਪ੍ਰਤੀਨਿਧਤਾ ਅਮਿਤਾ ਗਿੱਲ, ਮੋਤੀ ਵੀਜ਼ਾ, ਗਾਂਧੀ ਬੇਵਿਨਾ ਕੋਪਾ, ਜਾਰਜ ਵਰਗੀਜ਼ ਤੇ ਫੁੱਲਵਿੰਦਰਜੀਤ ਸਿੰਘ ਕਰਨਗੇ। ਆਸਟ੍ਰੇਲੀਅਨ ਗਰੀਨਜ਼ ਪਾਰਟੀ ਵੱਲੋਂ ਰਾਜ ਨਾਇਕ, ਗੁਰਮ ਸੇਖੋਂ ਅਤੇ ਅਲੈਗਜੈਂਡਰ ਭੱਠਲ ਮੈਦਾਨ ਵਿਚ ਹਨ। ਆਸਟ੍ਰੇਲੀਅਨ ਕ੍ਰਿਸ਼ਚੀਅਨ ਪਾਰਟੀ ਵੱਲੋਂ ਗੁਰਮਿੰਦਰ ਗਰੇਵਾਲ ਚੋਣਾਂ ਲੜਨਗੇ ਜਦੋਂ ਇਕ ਇਕ ਚੰਦਰਾ ਓਝਾ ਨਾਂ ਦਾ ਭਾਰਤੀ ਆਜ਼ਾਦ ਉਮੀਦਵਾਰੀ ਪੇਸ਼ ਕਰ ਰਿਹਾ ਹੈ। ਇਸ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਵਿਕਟੋਰੀਆ ਦੀਆਂ ਚੋਣਾਂ ਦੇ ਨਤੀਜਿਆਂ 'ਤੇ ਭਾਰਤੀਆਂ ਖਾਸ ਤੌਰ 'ਤੇ ਪੰਜਾਬੀਆਂ ਦੀ ਨਜ਼ਰ ਵੀ ਟਿਕੀ ਰਹੇਗੀ।
ਬਗਦਾਦ 'ਚ ਕਾਰ ਬੰਬ ਧਮਾਕਾ, 8 ਦੀ ਮੌਤ
NEXT STORY