ਬਗਦਾਦ-ਉਤਰੀ ਬਗਦਾਦ 'ਚ ਮੰਗਲਵਾਰ ਨੂੰ ਇਕ ਕਾਰ ਬੰਬ ਧਮਾਕੇ 'ਚ 8 ਲੋਕਾਂ ਦੀ ਮੌਤ ਹੋ ਗਈ ਜਦੋਂਕਿ 22 ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਸ ਤੋਂ ਇਲਾਵਾ ਰਾਜਧਾਨੀ ਦੇ ਦੱਖਣ 'ਚ ਵੀ ਇਕ ਬੰਬ ਧਮਾਕੇ 'ਚ ਦੋ ਲੋਕਾਂ ਦੀ ਮੌਤ ਹੋ ਗਈ। ਬੰਬ ਧਮਾਕੇ ਜ਼ਿਆਦਾਤਰ ਨਸਲੀ ਸੁੰਨੀ ਇਸਲਾਮੀ ਸਟੇਟ ਲੜਾਕੂਆਂ ਵਲੋਂ ਕੀਤੇ ਗਏ ਹਨ, ਜਿਨ੍ਹਾਂ ਨੇ ਇਰਾਕ ਦੇ ਉਤਰੀ ਅਤੇ ਪੱਛਮੀ ਖੇਤਰ ਦੇ ਬਹੁਤ ਵੱਡੇ ਹਿੱਸੇ 'ਚ ਕਬਜ਼ਾ ਕੀਤਾ ਹੋਇਆ ਹੈ। ਸਥਾਨਕ ਆਧਿਕਾਰਤ ਸੂਤਰਾਂ ਅਨੁਸਾਰ ਪੱਛਮੀ ਸੂਬੇ ਅਨਬਰ ਦੀ ਰਾਜਧਾਨੀ ਰਾਮਾਦੀ 'ਚ ਫੌਜ ਅਤੇ ਇਸਲਾਮੀ ਸਟੇਟ (ਆਈ.ਐਸ.) ਦੇ ਅੱਤਵਾਦੀਆਂ ਦੇ ਮੱਧ ਸ਼ਹਿਰ 'ਚ ਕਬਜ਼ੇ ਲਈ ਪਿਛਲੇ ਚਾਰ ਦਿਨ ਤੋਂ ਸੰਘਰਸ਼ ਚੱਲ ਰਿਹਾ ਹੈ।
ਇਸ ਸੰਘਰਸ਼ 'ਚ ਆਈ.ਐਸ. ਦੇ ਚਾਰ ਅੱਤਵਾਦੀ ਵੀ ਮਾਰੇ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਅਗਸਤ ਮਹੀਨੇ ਤੋਂ ਸ਼ੀਆ ਫੌਜ, ਕੁਰਦਿਸ਼ ਪੇਸ਼ਮੇਗਰਾ ਅਤੇ ਫੌਜ ਨੇ ਅਮਰੀਕਾ ਦੇ ਹਵਾਈ ਹਮਲਿਆਂ ਦੇ ਸਹਿਯੋਗ ਨਾਲ ਸੂਬੇ ਦੇ ਕੁਝ ਹਿੱਸਿਆਂ 'ਚ ਕਬਜ਼ਾ ਕਰ ਲਿਆ ਹੈ ਪਰ ਅੱਤਵਾਦੀ ਸੰਗਠਨ ਸੂਬੇ ਨੂੰ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ 'ਚ ਲੱਗਾ ਹੋਇਆ ਹੈ।
ਮਾਲੀ 'ਚ ਇਬੋਲਾ ਦੇ ਅੱਠਵੇਂ ਮਾਮਲੇ ਦੀ ਹੋਈ ਪੁਸ਼ਟੀ
NEXT STORY