ਵਾਸ਼ਿੰਗਟਨ— ਜਾਨਲੇਵਾ ਬੀਮਾਰੀ ਦਾ ਰੂਪ ਧਾਰਨ ਕਰ ਚੁੱਕੇ ਇਬੋਲਾ ਨਾਲ ਨਜਿੱਠਣ ਲਈ ਜਿਸ ਤਰ੍ਹਾਂ ਦੁਨੀਆ ਦੇ ਦੇਸ਼ ਢਿੱਲ ਦਿਖਾ ਰਹੇ ਹਨ, ਉਸ ਨੂੰ ਦੇਖ ਕੇ ਤਾਂ ਮੁਸ਼ਕਿਲ ਲੱਗਦਾ ਹੈ ਕਿ ਇਬੋਲਾ ਨੂੰ ਛੇਤੀ ਖਤਮ ਕੀਤਾ ਜਾ ਸਕੇਗਾ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਕਿਹਾ ਕਿ ਇਸ ਮਹਾਮਾਰੀ ਦੇ ਨਾਲ ਅਗਲੇ ਸਾਲ ਦੀ ਛਮਾਹੀ ਤੱਕ ਨਜਿੱਠਿਆ ਜਾ ਸਕਦਾ ਹੈ ਪਰ ਇਸ ਨਾਲ ਨਜਿੱਠਣ ਲਈ ਦੁਨੀਆ ਨੂੰ ਥੋੜ੍ਹੀ ਤੇਜ਼ੀ ਦਿਖਾਉਣੀ ਪਵੇਗੀ।
ਹਾਲਾਂਕਿ ਉਨ੍ਹਾਂ ਨੇ ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਭਾਵੇਂ ਹੀ ਪੱਛਮੀ ਅਫਰੀਕਾ ਵਿਚ ਇਬੋਲਾ ਦੇ ਨਵੇਂ ਮਾਮਲਿਆਂ ਵਿਚ ਕਮੀ ਆ ਰਹੀ ਹੈ ਪਰ ਹਾਲ ਹੀ ਵਿਚ ਇਬੋਲਾ ਕਾਰਨ ਮਾਲੀ ਵਿਚ ਹੋਈਆਂ ਛੇ ਮੌਤਾਂ ਗਹਿਰੀ ਚਿੰਤਾ ਦਾ ਵਿਸ਼ਾ ਹਨ।
ਸੰਯੁਕਤ ਰਾਸ਼ਟਰ ਨੇ ਇਬੋਲਾ ਮੁਹਿੰਮ ਦੇ ਮੁਖੀ ਐਂਥਨੀ ਬੈਨਵਰੀ ਨੇ ਕਿਹਾ ਕਿ ਇਬੋਲਾ ਵਾਇਰਸ ਨਾਲ ਨਜਿੱਠਣ ਲਈ ਦੁਨੀਆ ਨੂੰ ਸਮਾਂ ਲੱਗੇਗਾ।
ਗਿਨੀ, ਸਿਏਰਾ ਲਿਓਨ ਅਤੇ ਲਾਈਬੇਰੀਆ ਵਿਚ ਇਬੋਲਾ ਦੀ ਇਨਫੈਕਸ਼ਨ ਦਾ ਸਭ ਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲਿਆ ਹੈ। ਹੁਣ ਤੱਕ ਇਬੋਲਾ ਰੂਪੀ ਦੈਂਤ 54000 ਜ਼ਿੰਦਗੀਆਂ ਨੂੰ ਬਰਬਾਦ ਕਰ ਚੁੱਕਿਆ ਹੈ।
ਲਾਈਬੇਰੀਆ ਦੀ ਪੁਲਸ ਨੇ ਕਿਹਾ ਕਿ ਦੇਸ਼ ਦੇ ਸਾਰੇ ਸਮੁੰਦਰੀ ਤੱਟਾਂ ਨੂੰ 29 ਨਵੰਬਰ ਤੋਂ ਬੰਦ ਕਰ ਦਿੱਤਾ ਜਾਵੇਗਾ। ਇਹ ਬੰਦ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਲਾਈਬੇਰੀਆ ਨੂੰ ਇਬੋਲਾ ਮੁਕਤ ਐਲਾਨਿਆ ਨਹੀਂ ਜਾਂਦਾ।
ਸਰੀ 'ਚ ਪੰਜਾਬਣ ਦਾ ਕਤਲ, ਪਤੀ ਗ੍ਰਿਫਤਾਰ
NEXT STORY