ਸਰੀ-(ਗੁਰਬਾਜ ਸਿੰਘ ਬਰਾੜ)-ਕੈਨੇਡਾ 'ਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ 'ਚ ਦਿਨ-ਦਿਹਾੜੇ ਇਕ ਪੰਜਾਬੀ ਔਰਤ ਦਾ ਕਤਲ ਹੋ ਗਿਆ। ਸਰੀ ਦੀ 152 ਸਟਰੀਟ 'ਤੇ 6900 ਬਲਾਕ 'ਚ ਬਣੇ ਘਰ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੂੰ 64 ਸਾਲ ਦੀ ਜਸਵੰਤ ਕੌਰ ਪੰਧੇਰ ਦੀ ਖੂਨ ਨਾਲ ਲੱਥਪੱਥ ਲਾਸ਼ ਘਰ ਦੇ ਦਰਵਾਜ਼ੇ ਕੋਲੋਂ ਮਿਲੀ। ਪੁਲਸ ਇਸ ਘਟਨਾ ਨੂੰ ਘਰੇਲੂ ਹਿੰਸਾ ਦਾ ਨਾਂ ਦੇ ਰਹੀ ਹੈ ਅਤੇ ਕਤਲ ਦੇ ਮਾਮਲੇ 'ਚ ਜਸਵੰਤ ਕੌਰ ਦੇ ਪਤੀ ਹਰਬੰਸ ਸਿੰਘ ਪੰਧੇਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਵਾਰਦਾਤ ਐਤਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਘਰ ਨੇੜੇ ਬਣੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵਲੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਸਰੀ 'ਚ ਵੱਸਦੇ ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ ਦੌੜ ਪਈ।
ਯਮਨ 'ਚ ਅਲਕਾਇਦਾ ਦੇ ਜਾਲ 'ਚੋਂ 8 ਬੰਦੀਆਂ ਨੂੰ ਛੁਡਇਆ
NEXT STORY