ਵਾਸ਼ਿੰਗਟਨ- ਅਮਰੀਕਾ 'ਚ ਯੂਨੀਵਰਸਿਟੀ ਆਫ ਹਿਊਸਟਨ (ਯੂ. ਐਚ.) ਦੀ ਪ੍ਰਧਾਨ ਅਤੇ ਯੂ. ਐਚ. ਸਿਸਟਮ ਦੀ ਪਿੰ੍ਰਸੀਪਲ ਭਾਰਵੰਤੀ ਰੇਣੂ ਖਾਟੋਰ ਫੈਡਰਲ ਰਿਜ਼ਰਵ ਬੈਂਕ ਆਫ ਡਲਾਸ ਦੇ ਨਿਰਦੇਸ਼ਕ ਮੰਡਲ ਦੀ ਅਗਵਾਈ ਕਰੇਗੀ। ਖਾਟੋਰ 2011 'ਚ ਇਸ ਬੋਰਡ ਦੀ ਮੈਂਬਰ ਨਿਯੁਕਤ ਹੋਈ ਸੀ। ਉਨ੍ਹਾਂ ਨੇ ਸਾਲ 2013 'ਚ ਇਸ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।
ਯੂਨੀਵਰਿਸਟੀ ਵਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ ਵਾਸ਼ਿੰਗਟਨ, ਡੀ. ਸੀ. ਸਥਿਤ ਫੈਡਰਲ ਰਿਜ਼ਰਵ ਬੋਰਡ ਨੇ ਹਾਲ ਹੀ 'ਚ ਦੇਸ਼ ਦੇ 11 ਹੋਰ ਫੈਡਰਲ ਰਿਜ਼ਰਵ ਬੈਂਕ ਦੇ ਨਾਲ ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ।
ਖਾਟੋਰ ਨੇ ਦੱਸਿਆ ਕਿ ਮੈਂ ਇਹ ਹਮੇਸ਼ਾ ਪਾ ਕੇ ਬੇਹੱਦ ਉਤਸ਼ਾਹਿਤ ਅਤੇ ਸਨਮਾਨਤ ਮਹਿਸੂਸ ਕਰ ਰਹੀ ਹਾਂ। ਫੈਡਰਲ ਰਿਜ਼ਰਵ ਬੈਂਕ ਆਫ ਡਲਾਸ ਦੇ ਸਮਰਪਿਤ ਅਤੇ ਪ੍ਰਤਿਭਾਸ਼ਾਲੀ ਮੈਂਬਰਾਂ ਵਲੋਂ ਤੈਅ ਮੈਦ੍ਰਿਕ ਨੀਤੀ ਦੀ ਚਰਚਾ 'ਤੇ ਆਪਣੀ ਰਾਏ ਜ਼ਾਹਿਰ ਕਰਨ ਦੀ ਉਡੀਕ ਕਰ ਰਹੀ ਹਾਂ।
9 ਮੈਂਬਰੀ ਬੋਰਡ ਵਾਲੇ 12 ਫੈਡਰਲ ਰਿਜ਼ਰਵ ਬੈਂਕ ਮੈਨੇਜਮੈਂਟ ਅਤੇ ਮੌਦ੍ਰਿਕ ਨੀਤੀ ਦੇ ਫੈਸਲੇ 'ਤੇ ਮੌਲਿਕ ਸੂਚਨਾਵਾਂ ਮੁਹੱਈਆ ਕਰਵਾਉਂਦੇ ਹਨ। ਖਾਟੋਰ ਨੇ ਯੂ. ਐਚ. ਦੀ ਪ੍ਰਧਾਨ ਅਤੇ ਯੂ. ਐਚ. ਸਿਸਟਮ ਦੀ ਪਿੰ੍ਰਸੀਪਲ ਦੀ ਜ਼ਿੰਮੇਵਾਰੀ 2008 'ਚ ਸ਼ੁਰੂ ਕੀਤੀ ਸੀ। ਉਹ ਸਿਸਟਮ ਦੀ ਪਹਿਲੀ ਮਹਿਲਾ ਪਿੰ੍ਰਸੀਪਲ ਅਤੇ ਯੂ. ਐਚ. ਦੀ ਪਹਿਲੀ ਪ੍ਰਵਾਸੀ ਅਮਰੀਕੀ ਪ੍ਰਧਾਨ ਹੈ। ਇਸ ਦੇ ਇਲਾਵਾ ਉਹ ਪਹਿਲੀ ਭਾਰਤਵੰਸ਼ੀ ਹੈ, ਜੋ ਅਮਰੀਕ ਦੇ ਕਿਸੇ ਸ਼ੋਧ ਯੂਨੀਵਰਸਿਟੀ 'ਚ ਇੰਨੇ ਵੱਡੇ ਅਹੁਦੇ 'ਤੇ ਨਿਯੁਕਤ ਕੀਤੀ ਗਈ।
ਆਖਰ ਕਦੋਂ ਤੇ ਕਿਵੇਂ ਖਤਮ ਹੋਵੇਗਾ ਇਬੋਲਾ ਦਾ ਕਹਿਰ?
NEXT STORY