ਪੁਣੇ- ਪੁਣੇ ’ਚ ਇਕ ਅਜਿਹੀ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਲੋਕ ਆਪਣੇ ਨਜ਼ਦੀਕੀ ਸੰਬੰਧੀਆਂ ਦੇ ਅੰਤਿਮ ਸੰਸਕਾਰ ਦਾ ਸਿੱਧਾ ਪ੍ਰਸਾਰਣ ਦੇਖ ਸਕਣਗੇ। ਵਿਦੇਸ਼ਾਂ ਅਤੇ ਦੂਰ ਦੇ ਪਿੰਡਾਂ ’ਚ ਰਹਿਣ ਵਾਲੇ ਇਸ ਦੀ ਮਦਦ ਨਾਲ ਆਪਣੇ ਪਰਿਵਾਰ ਵਾਲਿਆਂ ਦੇ ਅੰਤਿਮ ਸੰਸਕਾਰ ’ਚ ਅਸਿੱਧੇ ਰੂਪ ਨਾਲ ਹੀ ਸਹੀ ਪਰ ਹਿੱਸਾ ਲੈ ਸਕਣਗੇ। ਪੁਣੇ ਦੀ ਗੈਰ-ਸਰਕਾਰੀ ਸੰਸਥਾ ‘ਨਿਨਾਦ’ ਅਤੇ ਪੁਣੇ ਨਗਰ ਨਿਗਮ ਦੇ ਸਹਿਯੋਗ ਨਾਲ ਇਸ ਦੀ ਸ਼ੁਰੂਆਤ ਹੋਈ ਅਤੇ ਇਸ ਯੰਤਰ ਦਾ ਨਾਂ ਹੈ ‘ਰੱਜੂਚਕਸ਼ੂ’। ਮਹਾਰਾਸ਼ਟਰ ਦੇ ਸਮਾਜ ਕਲਿਆਣ ਮੰਤਰੀ ਦਿਲੀਪ ਕਾਂਬਲੇ ਨੇ ਇਸ ਦਾ ਉਦਘਾਟਨ 23 ਨਵੰਬਰ ਨੂੰ ਕੀਤਾ। ਇਸ ਯੰਤਰ ਲਈ ਕੋਸ਼ਿਸ਼ ਕਰਨ ਵਾਲੇ ਸਾਬਕਾ ਪ੍ਰਾਸ਼ਦ ਉਦੇ ਜੋਸ਼ੀ ਨੇ ਕਿਹਾ,‘‘ਲੰਦਨ ਸਥਿਤ ਮੇਰੇ ਇਸ ਦੋਸਤ ਦੇ ਬੇਟੇ ਦੀ ਮੌਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਕੁਝ ਕਾਰਨਾਂ ਕਰ ਕੇ ਅੰਤਿਮ ਸੰਸਕਾਰ ਲਈ ਆਉਣਾ ਸੰਭਵ ਨਹੀਂ ਹੋ ਸਕਿਆ। ਉਨ੍ਹਾਂ ਦਾ ਦੁਖ ਦੇਖਣ ਤੋਂ ਬਾਅਦ ਮੈਨੂੰ ਲੱਗਾ ਕਿ ਇਸ ਦਾ ਕੋਈ ਉਪਾਅ ਹੋਣਾ ਚਾਹੀਦਾ। ਉਸ ਤੋਂ ਬਾਅਦ ਮੈਂ ਇਕ ਪਰਿਵਾਰ ਨੂੰ ਅੰਤਿਮ ਸੰਸਕਾਰ ਦੇ ਸਮੇਂ ਸਕਾਈਪ ਦੀ ਵਰਤੋਂ ਕਰਦੇ ਦੇਖਿਆ। ਉਦੋਂ ਉਹ ਕਲਪਣਾ ਮੇਰੇ ਮਨ ’ਚ ਆਈ।’’
ਉਨ੍ਹਾਂ ਨੇ ਕਿਹਾ ਕਿ ਦੁਖੀ ਪਰਿਵਾਰ ਵਾਲਿਆਂ ਨੂੰ ਘੱਟ ਤੋਂ ਘੱਟ ਮਰਨ ਵਾਲੇ ਵਿਅਕਤੀ ਦੇ ਅੰਤਿਮ ਦਰਸ਼ਨ ਹੋ ਗਏ, ਇਹੀ ਉਸ ਦਾ ਮਕਸਦ ਹੈ। ਇਸ ਨਾਲ ਪਾਵਰ ਦੇ ਅਧਿਕਾਰ ਦੀ ਵਰਤੋਂ ਵੀ ਜ਼ਿਆਦਾ ਹੋਵੇਗੀ, ਜਿਸ ਕਾਰਨ ਲੱਕੜ ਦੀ ਵਰਤੋਂ ਘੱਟ ਹੋਵੇਗੀ। ਇਸ ਯੰਤਰ ’ਚ ਬੈਕੁੰਠ ਸ਼ਮਸ਼ਾਨ ਭੂਮੀ ’ਚ ਜਿੱਥੇ ਪਾਵਰ ਦਾ ਅਧਿਕਾਰ ਹੈ, ਉ¤ਥੇ ਡਿਜ਼ੀਟਲ ਵੀਡੀਓ ਰਿਕਾਰਡਰ (ਡੀ. ਵੀ. ਆਰ.) ਬਿਠਾਇਆ ਗਿਆ ਹੈ। ਇਸ ਨਾਲ ਰਾਤ ਨੂੰ ਵੀ ਅੰਤਿਮ ਸੰਸਕਾਰ ਦੀ ਰਿਕਾਰਡਿੰਗ ਹੋਵੇਗੀ। ਇਸ ਦਾ ਪ੍ਰਸਾਰਣ ਸਿੱਧੇ www.rajjuchaxu।ddns.net ਨਾਮੀ ਵੈਬਸਾਈਟ ’ਤੇ ਹੋਵੇਗਾ। ਇਸ ਲਈ ਇਕ ਯੂਜ਼ਰ ਆਈ. ਡੀ. ਅਤੇ ਪਾਸਵਰਡ ਦੀ ਲੋੜ ਹੋਵੇਗੀ ਜੋ ਸ਼ਮਸ਼ਾਨ ਭੂਮੀ ਤੋਂ ਪ੍ਰਾਪਤ ਕੀਤੀ ਜਾ ਸਕੇਗੀ। ਇੰਨਾ ਹੀ ਨਹੀਂ ਇਸ ਦਾ ਪ੍ਰਸਾਰਣ ਐਂਡ੍ਰਾਇਡ ਮੋਬਾਈਲ ’ਚ ਆਈ. ਵੀ. ਐਮ. ਐਸ. ਐਪ ਡਾਊਨਲੋਡ ਕਰ ਕੇ ਵੀ ਦੇਖਿਆ ਜਾ ਸਕਦਾ ਹੈ। ਉਦੇ ਜੋਸ਼ੀ ਨੇ ਦੱਸਿਆ ਕਿ ਜੇਕਰ ਕਿਸੇ ਕਾਰਨਵਸ਼ ਸਿੱਧਾ ਪ੍ਰਸਾਰਣ ਨਾ ਹੋ ਸਕੇ ਤਾਂ ਅੰਤਿਮ ਸੰਸਕਾਰ ਦਾ ਵੀਡੀਓ ਪਰਿਵਾਰ ਦੇ ਸੰਬੰਧਤ ਲੋਕਾਂ ਨੂੰ ਪੈਨ ਡਰਾਈਵ ਰਾਹੀਂ ਮੁਹੱਈਆ ਕਰਵਾਈ ਜਾਵੇਗੀ।
2 ਸਾਲ ਦੀ ਹੋਈ ਕੇਜਰੀਵਾਲ ਦੀ ‘ਆਪ’, ਜਿਸ ਨੇ ਦਿੱਲੀ ਸਿਆਸਤ ਨੂੰ ਬਦਲ ਦਿੱਤਾ (ਦੇਖੋ ਤਸਵੀਰਾਂ)
NEXT STORY