ਵਾਸ਼ਿੰਗਟਨ-1984 ਭੋਪਾਲ ਗੈਸ ਤ੍ਰਾਸਦੀ ਦੇ ਮੁੱਖ ਦੋਸ਼ੀ ਮੰਨੇ ਜਾਣ ਵਾਲੇ ਵਾਰੇਨ ਅੰਡਰਸਨ ਦੀ ਪਿਛਲੇ ਮਹੀਨੇ ਮੌਤ ਤੋਂ ਬਾਅਦ ਮਾਮਲਾ ਰਫਾ-ਦਫਾ ਹੁੰਦਾ ਨਜ਼ਰ ਆ ਰਿਹਾ ਸੀ। ਹਾਲ ਹੀ 'ਚ ਗੈਸ ਕਾਂਡ ਦੇ ਪੀੜਤਾਂ ਵਲੋਂ ਯੂ.ਐਸ. ਹਾਈ ਕੋਰਟ 'ਚ ਅਪੀਲ ਨਾਲ ਮਾਮਲਾ ਮੁੜ ਤੋਂ ਭੱਖਣ ਵਾਲਾ ਹੈ। ਅਸਲ 'ਚ ਯੂ.ਐਸ. ਦੀ ਯੂਨੀਅਨ ਕਾਰਬਾਈਡ ਕਾਰਪੋਰੇਸ਼ਨ 'ਤੇ ਭੋਪਾਲ ਦੇ ਗੈਸ ਪੀੜਤਾਂ ਨੇ ਗੈਸ ਪਲਾਂਟ 'ਚ ਵੈਸਟ ਮਟੀਰੀਅਲ ਦੇ ਨਿਰਮਾਣ ਅਤੇ ਵੇਚਣ ਦਾ ਦੋਸ਼ ਲਗਾਇਆ ਹੈ। ਪੀੜਤਾਂ ਦਾ ਮੰਨਣਾ ਹੈ ਕਿ ਯੂਨੀਅਨ ਕਾਰਬਾਈਡ ਕਾਰਪੋਰੇਸ਼ਨ ਭੋਪਾਲ ਪਲਾਂਟ ਦੇ ਡਿਜ਼ਾਈਨਿੰਗ ਅਤੇ ਨਿਰਮਾਣ 'ਚ ਪੂਰੀ ਤਰ੍ਹਾਂ ਸਰਗਰਮ ਸੀ। ਇਸ 'ਚ ਵੇਸਟ ਡਿਸਪੋਜ਼ਲ ਸਿਸਟਮ 'ਚ ਵੀ ਕੰਪਨੀ ਦੀ ਅਹਿਮ ਭੂਮਿਕਾ ਰਹੀ ਸੀ। ਇਸ ਕਾਰਨ ਤੋਂ ਬਾਅਦ 'ਚ ਸ਼ਹਿਰ 'ਚ ਪ੍ਰਦੂਸ਼ਣ ਫੈਲਿਆ ਅਤੇ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ।
ਵੇਨੇਜ਼ੁਏਲਾ 'ਚ ਦਵਾਈ ਖਾਣ ਮਗਰੋਂ 17 ਕੈਦੀਆਂ ਦੀ ਮੌਤ
NEXT STORY